(ਸਮਾਜ ਵੀਕਲੀ)
ਰੇਲ ਦੀਆਂ ਪਟੜੀਆਂ
ਨਾਲ ਨਾਲ ਤਾਂ ਚਲਦੀਆਂ ਹਨ
ਲੇਕਿਨ ਕਦੇ ਮਿਲਦੀਆਂ ਨਹੀਂ।
ਬਹੁਤ ਸਾਰੇ ਲੋਕ ਦੁਨੀਆਂ ਵਿੱਚ
ਇਕੱਠੇ ਤਾਂ ਜਰੂਰ ਰਹਿੰਦੇ ਹਨ
ਪਰ ਉਹਨਾਂ ਦੇ ਦਿਲ ਮਿਲਦੇ ਨਹੀਂ।
ਸੂਰਜ ਅਤੇ ਚੰਨ ਰੋਸ਼ਨੀ ਦਿੰਦੇ ਹਨ
ਮਿਲਣ ਵਾਸਤੇ ਕੋਸ਼ਿਸ਼ ਕਰਦੇ ਹਨ
ਲੇਕਿਨ ਕਦੇ ਮਿਲਣਾ ਨਹੀਂ ਹੁੰਦਾ।
ਹਰ ਕੋਈ ਮੇਲ ਮਿਲਾਪ ਚਾਹੁੰਦਾ ਹੈ
ਲੇਕਿਨ ਮਨ ਵਿੱਚ ਖੋਟ ਹੁੰਦਾ ਹੈ
ਇਸ ਵਾਸਤੇ ਮੇਲ ਨਹੀਂ ਹੋ ਸਕਦਾ।
ਜਿਸ ਤੋਂ ਵਿਸ਼ਵਾਸ ਉੱਠ ਗਿਆ ਹੋਵੇ
ਮੁਸੀਬਤ ਆਉਣ ਤੇ ਉਸਨੂੰ ਸੱਦੋ
ਉਹ ਕਦੇ ਆਵੇਗਾ ਵੀ ਨਹੀਂ।
ਆਪਣਿਆਂ ਨੂੰ ਜੋ ਛੱਡ ਜਾਵੇ ਅਤੇ
ਉਪਰਿਆਂ ਨਾਲ ਉਹ ਯਾਰੀ ਲਾਵੇ
ਉਸ ਦਾ ਦਰਦ ਕਦੇ ਭੁੱਲ ਸਕਦਾ ਨਹੀਂ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ-124001(ਹਰਿਆਣਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly