(ਸਮਾਜ ਵੀਕਲੀ)
ਇਥੇ ਸੁਪਨਿਆਂ ਦਾ ਮਹਿਲ
ਬਣਾਉਣਾ ਆਸਾਨ ਨਹੀਂ।
ਇਥੇ ਆਪਣਿਆਂ ਨੂੰ
ਪਛਾਣਨਾ ਆਸਾਨ ਨਹੀਂ।
ਦੁਨੀਆਂ ਵਿੱਚ ਦਰਦ ਹੀ ਦਰਦ ਹੈ
ਇਸ ਨੂੰ ਛੁਪਾਉਣਾ ਆਸਾਨ ਨਹੀਂ।
ਗੁੰਗੀ ਡੋਰੀ ਹੈ ਇਹ ਦੁਨੀਆ
ਸੁੱਤਿਆਂ ਨੂੰ ਜਗਾਣਾ ਆਸਾਨ ਨਹੀਂ।
ਹਰ ਕੋਈ ਖੁਦ ਕੁਸ਼ੀ ਉਤੇ ਉਤਾਰੂ ਹੈ
ਕਿਸੇ ਨੂੰ ਬਚਾਉਣਾ ਆਸਾਨ ਨਹੀਂ।
ਬੇਸ਼ਰਮੀ, ਬੇਰਹਿਮੀ ਦੀ ਹੱਦ ਹੋ ਗਈ ਹੈ
ਦੁਨੀਆ ਨੂੰ ਸੁਧਾਰਨਾ ਆਸਾਨ ਨਹੀਂ।
ਸਭ ਦੇ ਰਹੇ ਨੇ ਇੱਕ ਦੂਜੇ ਨੂੰ ਧੋਖਾ
ਦੋਸਤੀ ਨੂੰ ਬਚਾਉਣਾ ਕੋਈ ਆਸਾਨ ਨਹੀਂ।
ਹਰ ਦਿਲ ਵਿੱਚ ਭਰਿਆ ਹੋਇਆ ਹੈ ਖੋਟ
ਐਸੇ ਵਿਚ ਧਰਮ ਬਚਾਉਣਾ ਆਸਾਨ ਨਹੀਂ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 3590 45
ਰੋਹਤਕ 12 40 01 ਹਰਿਆਣਾ!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly