ਕਵਿਤਾ / ਕੋਈ ਵੀ ਆਦਮੀ

ਪ੍ਰੋਫੈਸਰ ਸ਼ਾਮ ਲਾਲ ਕੌਂਸਲ
         (ਸਮਾਜ ਵੀਕਲੀ)

ਕੋਈ ਵੀ ਆਦਮੀ ਇਤਨਾ ਵੱਡਾ ਨਹੀਂ ਹੁੰਦਾ
ਕਿ ਆਪਣੇ ਬਜ਼ੁਰਗਾਂ ਤੋਂ ਵੀ ਵੱਡਾ ਬਣ ਜਾਏ।
ਕੋਈ ਵੀ ਆਦਮੀ ਇਤਨਾ ਅਮੀਰ ਨਹੀਂ ਹੁੰਦਾ
ਕਿ ਪ੍ਰਕਿਰਤੀ ਤੋਂ ਵੀ ਜਿਆਦਾ ਅਮੀਰ ਹੋ ਜਾਏ।
ਕੋਈ ਵੀ ਆਦਮੀ ਇਤਨਾ ਨਾਦਾਨ ਨਹੀਂ ਹੁੰਦਾ
ਕਿ ਉਸ ਨੂੰ ਦੁਨੀਆਂਦਾਰੀ ਦਾ ਕੁਝ ਵੀ ਪਤਾ ਨਾ ਹੋਵੇ।
ਕੋਈ ਵੀ ਆਦਮੀ ਇਤਨਾ ਵੀ ਵਿਨਮਰ ਨਹੀਂ ਹੁੰਦਾ
ਕਿ ਉਸ ਨੂੰ ਕਦੇ ਵੀ ਗੁੱਸਾ ਬਿਲਕੁਲ ਨਾ ਆਵੇ।
ਕਿਸੇ ਵੀ ਆਦਮੀ ਦਾ ਭਾਗ ਇਹੋ ਜਿਹਾ ਨਹੀਂ ਹੁੰਦਾ
ਕਿ ਇਸ ਵਿੱਚ ਉਤਾਰ ਚੜਾਵ ਕਦੇ ਵੀ ਨਾ ਆਵੇ।
ਕੋਈ ਵੀ ਆਦਮੀ ਇਤਨਾ ਵੀ ਸ਼ਕਤੀਸ਼ਾਲੀ ਨਹੀਂ ਹੁੰਦਾ
ਕਿ ਉਸ ਦੀ ਸ਼ਕਤੀ ਦਾ ਕਦੇ ਵੀ ਪਤਨ ਨਾ ਹੁੰਦਾ ਹੋਵੇ।
ਕੋਈ ਵੀ ਆਦਮੀ ਇਤਨਾ ਵੀ ਗਿਆਨੀ ਨਹੀਂ ਹੁੰਦਾ
ਕਿ ਉਸ ਨੂੰ  ਸਾਰੀਆਂ ਗੱਲਾਂ ਦਾ ਗਿਆਨ ਹੋਵੇ।
ਕੋਈ ਵੀ ਆਦਮੀ ਕਿਤਨਾ ਵੀ ਵੱਡੇ ਦਿਲ ਵਾਲਾ ਕਿਉਂ ਨਾ ਹੋਵੇ
ਲੇਕਿਨ ਉਸ ਦਾ ਦਿਲ ਸਮੁੰਦਰ ਤੋਂ ਵੱਡਾ ਕਦੇ ਨਹੀਂ ਹੋ ਸਕਦਾ।
ਅੱਜ ਤੱਕ ਦੁਨੀਆਂ ਵਿੱਚ ਕੋਈ ਵੀ ਧਰਮਾਤਮਾ ਨਹੀਂ ਹੋਇਆ
ਜਿਸ ਕੋਲੋਂ ਜਾਣੇ ਅਣਜਾਣੇ ਪਾਪ ਬਿਲਕੁਲ ਨਾ ਹੋਇਆ ਹੋਵੇ।
ਅੰਮ੍ਰਿਤ ਪਾਨ ਕਰਨ ਦੇ ਬਾਵਜੂਦ ਵੀ ਅਜ ਤੱਕ ਕੋਈ ਵੀ
ਪ੍ਰਾਣੀ ਅਜਿਹਾ ਨਹੀਂ ਹੋਇਆ ਜਿਹੜਾ ਕਿ ਅੱਜ ਵੀ ਜਿਉਂਦਾ ਹੋਵੇ।
ਜਦੋਂ ਪਸ਼ੂ ਪੰਛੀਆਂ ਨੂੰ ਭੁਚਾਲ ਦੇ ਆਉਣ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ
ਗਿਆਨੀ ਹੋਣ ਦੇ ਬਾਵਜੂਦ ਆਦਮੀ ਨੂੰ ਪਤਾ ਕਿਉਂ ਨਹੀਂ ਲੱਗਦਾ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ  

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEncounter breaks out in J&K’s Bandipora
Next articleਮਾਤ-ਭਾਸ਼ਾ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਦੇ ਰਵੱਈਏ ਤੇ ਚਿੰਤਾ ਪ੍ਰਗਟ ਕਰਦੇ ਹਾਂ – ਕੇਂਦਰੀ ਸਭਾ ਸੇਖੋਂ