ਕਵਿਤਾ

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਕੁਝ   ਖਾਲੀ  ਜੋ  ਭਰ  ਜਾਣਾ  ਏ,
ਭਰਿਆ  ਖਾਲੀ   ਕਰ  ਜਾਣਾ  ਏ !
ਮੰਦਰ   ਵਿਚ   ਨਮਾਜ  ਪੜੀ   ਏ,
ਰਹਿੰਦਾ  ਫਰਕ  ਵੀ  ਮਰ  ਜਾਣਾ ਏ !
ਉਂਝ  ਅੱਲ੍ਹਾ  ਅੱਲ੍ਹਾ  ਮੈਂ  ਵੀ  ਕਰਦੀ,
ਚੱਲ  ਹੁਣ ਹਰ  ਦੇ ਘਰ  ਜਾਣਾ  ਏ !
ਲੰਗਰ ਵਿੱਚ ਬਹਿ ਫਰਕ ਨਾ ਕੀਤਾ,
ਤਾਂਹੀ ਭਵ – ਸਾਗਰ  ਤਰ ਜਾਣਾ ਏ !
ਸੌਖਾ  ਨਈ ਗਾ  ਚੁੱਪ  ਤੋਂ  ਚੁੱਪ ਹੋਣਾ,
ਡਰ  ਤੋਂ  ਵੀ  ਕਦੇ  ਡਰ  ਜਾਣਾ  ਏ !
ਸਿਮਰ  ਸਿਮਰ ਤੇ  ਨਾਮ  ਹੈ  ਉਹਦਾ,
ਬਿਨ ਸਿਮਰੇ  ਕੀ  ਸਰ  ਜਾਣਾ  ਏ ?
 ਲਿਖਤ :- ਸਿਮਰਨਜੀਤ ਕੌਰ ਸਿਮਰ
.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ.
Next article* ਕੋਰੜਾ ਛੰਦ *