(ਸਮਾਜ ਵੀਕਲੀ)
ਅੱਜ ਕਰੋ ਕੋਈ , ਇਸਦਾ ਹੱਲ
ਅੱਜ ਕਰੋ ਕੋਈ , ਇਸਦਾ ਹੱਲ
ਜ਼ੁਲਮ ਕਿਤੇ , ਜਦ ਹੁੰਦਾ ਵੇਖਾਂ
ਪੈਦੇ ਸੀਨੇ ਮੇਰੇ ਵਿੱਚ ਛੱਲ ।
ਅੱਜ ਕਰੋ ………………….
ਰੱਬਾ ਤੇਰੀ ਕੈਸੀ ਕਰਨੀ ,
ਇਹ ਕੈਸਾ ਮੀਂਹ ਵਰਸਾਇਆ ,
ਘਰ ਤੋੜੇ , ਖੇਤ ਉਜਾੜੇ
ਭੋਰਾ ਵੀ ਤੈਨੂੰ , ਤਰਸ ਨਾ ਆਇਆ
ਨਾ ਕੋਈ ਦਰਦ ਵੰਡਾਉਦਾ ,ਏਥੇ
ਨਾ ਕੋਈ ਮੇਰੀ ਸੁਣੇ ਗੱਲ ।
ਅੱਜ ਕਰੋ …………………..
ਚੁੱਕ ਚੁੱਕ ਕਰਜੇ , ਖੇਤ ਬਣਾਏ
ਖੇਤ ਬਣਾਏ , ਨਾਲੇ ਝੋਨੇ ਲਾਏ
ਡੋਬ ਦਿੱਤੇ , ਸਭ ਪਾਣੀ ਵਿੱਚ ,
ਸੁਪਨੇ ਰਹਿ ਗਏ ਧਰੇ ਧਰਾਏ ,
ਮੈਂ ਕਿਸ ਨੂੰ ਜਾ ਕੇ ਪੁੱਛਾਂ ,
ਕੋਈ ਦੱਸੇ ਨਾ ਇਸਦਾ ਹੱਲ ।
ਅੱਜ ਕਰੋ …………………..
ਰਾਜਨੀਤੀ ਖੇਡਦੇ ਨੇ , ਸਭ
ਇਹ ਸਰਕਾਰਾਂ , ਆਪ ਮੁਹਾਰਾਂ
ਬਹੁਤ ਕੁਝ , ਦੇਵਾਂਗੇ ਤੁਹਾਨੂੰ ,
ਸਭ ਮਾਰਦੇ ਨੇ , ਆਪਣੀਆਂ ਅਠਾਰਾਂ
ਕਿਹੜੇ ਮੰਦਰ ਮੈ ਜਾ ਕੇ ,
ਰਗੜਾ ਮੱਥਾ, ਖੜਕਾਵਾਂ ਟੱਲ ।
ਅੱਜ ਕਰੋ …………………….
ਗੁਸੇ ਹੋਇਆ ਫਿਰਦਾ , ਹਰ ਕੋਈ
ਹੱਕ ਦਿੰਦਾ ਜਦੋਂ ਸਾਨੂੰ , ਸਾਡਾ ਸੰਵਿਧਾਨ
ਏਥੇ ਪੀੜਤ ਹੈ , ਹਰ ਕੋਈ
ਬੈਠਾ ਰੋਵੇ , ਅੰਨਦਾਤਾ ਕਿਰਸਾਨ
‘ਦਰਦੀ’ ਦਰਦ ਕਹਾਣੀ ਆਖੀ ,
ਸਾਹ ਰੋਕ ਲੈ ਆਪਣੇ ਠੱਲ ।
ਅੱਜ ਕਰੋ………………………
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ :- 9855155392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly