(ਸਮਾਜ ਵੀਕਲੀ)
ਬਿਗਲ ਚੋਣਾਂ ਦੇ ਫੇਰ ਵੱਜਣਗੇ ਹਾਏ ਰੱਬਾ
ਫਿਰ ਲਾਸ਼ਾਂ ਦੇ ਢੇਰ ਲੱਗਣਗੇ ਹਾਏ ਰੱਬਾ
ਕੰਨ ਪਾੜਵੇਂ ਲੌਡ-ਸਪੀਕਰਾਂ ਉੱਤੇ ਹੁਣ
ਨਾਹਰੇ ਸ਼ਾਮ ਸਵੇਰ ਲੱਗਣਗੇ ਹਾਏ ਰੱਬਾ
ਚੋਣ ਰੈਲੀ ਵਿੱਚ ਝੂਠ ਦੀ ਡੌਂਡੀ ਪਿੱਟਣ ਲਈ
ਗਿੱਦੜ ਬਣਕੇ ਸ਼ੇਰ ਗੱਜਣਗੇ ਹਾਏ ਰੱਬਾ
ਕੁਝ ਲੀਡਰਾਂ ਇਹ ਵੀ ਵਾਅਦੇ ਕਰ ਜਾਣੇ
ਹੁਣ ਰਿੰਡਾਂ ਨੂੰ ਬੇਰ ਲੱਗਣਗੇ ਹਾਏ ਰੱਬਾ
ਹੋਸ਼ ਆਓਣ ਲਈ “ਜੀਤ” ਮਧੋਲ਼ੇ ਲੋਕਾਂ ਨੂੰ
ਖ਼ਬਰੇ ਕਿੰਨੇ ਦੇਰ ਲੱਗਣਗੇ ਹਾਏ ਰੱਬਾ
ਗੀਤਕਾਰ ਜੀਤ ਕੱਦੋਂ ਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly