ਕਵਿਤਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਪੰਜਾਬੀ ਮਾਂ ਬੋਲੀ ਲਗਦੀ ਸਭ ਤੋਂ ਪਿਆਰੀ,
ਬਾਬੇ ਨਾਨਕ ਦੀ ਧੁਰ ਕੀ ਬਾਣੀ ਨੇ ਨਿਖਾਰੀ ।
ਮਾਂ ਦੇ ਮੁਖਾਰਬਿੰਦ ਤੋਂ ਨਿਕਲੀਆਂ ਆਵਾਜ਼ਾਂ,
ਜਨਮ ਵੇਲੇ ਜਦੋਂ ਮੈਂ ਮਾਰੀ ਸੀ ਕਿਲਕਾਰੀ।

ਸ਼ੇਖ ਫਰੀਦ, ਬੁੱਲੇ ਸ਼ਾਹ, ਭਗਤ ਰਵਿਦਾਸ ਵਿਚਾਰੀ ਪੰਜਾਬੀ,
ਸੂਫੀ ਕਵੀਆਂ ਬਾਹਰਵੀਂ ਸਦੀ ਵਿਚ ਅਜ਼ਮਾਈ ਪੰਜਾਬੀ।
ਬੋਲੀਆਂ ਭਾਵੇਂ ਜਿਤਨੀਆਂ ਮਰਜ਼ੀ ਸਿੱਖੋ,
ਔਖੀ ਤੋਂ ਔਖੀ ਗੱਲ ਡੂੰਘਾਈਆਂ ‘ਚ ਸਮਝ ਆਵੇ ਉਹ ਹੁੰਦੀ ਆਪਣੀ ਮਾਂ ਬੋਲੀ ਪੰਜਾਬੀ।

ਮਾਂ ਬੋਲੀ ਭੁੱਲ ਜਾਵਾਂਗੇ, ਮਿੱਟੀ ਚ ਰੁਲ ਜਾਵਾਂਗੇ,
ਪ੍ਰਮਾਤਮਾ ਨਾਲ ਸਿੱਧਾ ਮੇਲ ਕਰਾਵੇ ਸਾਡੀ ਮਾਂ ਬੋਲੀ ਪੰਜਾਬੀ।
ਲੋਕ ਗੀਤ ਗਾਵਾਂਗੇ,ਗਿੱਧੇ ਤੇ ਭੰਗੜੇ ਪਾਵਾਂਗੇ,
ਸਾਰੀ ਦੁਨੀਆਂ ‘ਚ ਚਮਕਾਊ ਸਾਡਾ ਸੱਭਿਆਚਾਰ ਮਾਂ ਬੋਲੀ ਪੰਜਾਬੀ।

ਮਾਂ ਬੋਲੀ ਨਾਲ ਜਦੋਂ ਜੁੜਦੇ,ਲੱਗਦੈ ਜਿਵੇਂ, ਆਪਣਿਆਂ ਨਾਲ ਜੁੜ ਗਏ ਪੰਜਾਬੀ।
ਮਨ ਦੇ ਕਪਾਟ ਖੁੱਲ੍ਹ ਜਾਂਦੇ, ਜਦੋਂ ਅਸੀਂ,
ਸਤਿਕਾਰੀਏ ਤੇ ਪੜ੍ਹੀਏ ਪੰਜਾਬੀ।

ਟੈਗੋਰ ਸਾਹਿਬ ਮਾਰਿਆ ਮਿਹਣਾ ਬਲਰਾਜ ਸਾਹਨੀ ਨੂੰ,
ਤੁਸੀਂ ਫਿਲਮਾਂ ਲਈ ਕਿਉਂ ਨਹੀਂ ਲਿਖਦੇ ਵਿੱਚ ਪੰਜਾਬੀ।
ਉੱਤਰ ਮਿਲਿਆ ਗਰੀਬਾਂ ਗਵਾਰਾਂ ਦੀ ਭਾਸ਼ਾ ਲੱਗੇ ਪੰਜਾਬੀ,
ਜਿਸ ਭਾਸ਼ਾ ਵਿੱਚ ਬਾਬਾ ਨਾਨਕ ਨੇ ਲਿਖੀ ਗੁਰਬਾਣੀ,
ਕਿਵੇਂ ਹੋ ਸਕਦੀ ਹੈ ਉਹ ਗ਼ਰੀਬ ਪੰਜਾਬੀ।

ਨਿਤਾਣਿਆਂ ਦਾ ਤਾਣ, ਨਿਮਾਣਿਆਂ ਨੂੰ ਬਖ਼ਸ਼ੇ ਮਾਣ ਪੰਜਾਬੀ,
ਕਿਰਤੀਆਂ ਦਾ ਕਰਾਵੇ ਸਤਿਕਾਰ ਪੰਜਾਬੀ।
ਰਲ-ਮਿਲ ਕੇ ਵੰਡ ਖਾਣ ਦਾ ਚੱਜ ਸਿਖਾਵੇ ਪੰਜਾਬੀ ,
ਕਿਰਤ ਕਮਾਈ ਚੋ ਕੱਢੋ ਦਸਵੰਧ ਦੀ ਅਕਲ
ਦੇਵੇ ਪੰਜਾਬੀ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਹ ਦੇ ਤੰਦ
Next articleਆਪਣੇ ਬੱਚੇ