(ਸਮਾਜ ਵੀਕਲੀ)
ਸੁੱਖ ਤੇ ਦੁੱਖ਼
ਜੀਵਨ ਦੀਆਂ ਰਾਹਾਂ ਤੇ
ਆਉਣਗੇ ਜਾਣਗੇ
ਮੁਸਲਸਲ ਹਾਦਸਿਆਂ ਭਰੀ ਜ਼ਿੰਦਗੀ
ਕੁਝ ਹਾਦਸੇ ਸਿਖਾ ਜਾਂਦੇ
ਤੇ ਕੁਝ ਡਰਾ ਜਾਂਦੇ
ਬੇਸ਼ੱਕ ਜ਼ਿੰਦਗੀ ਇਮਤਿਹਾਨ ਲੈਂਦੀ ਰਹੇ
ਕੁਝ ਤਾਂ ਲੋਕ ਕਹਿਣਗੇ
ਕੁਝ ਦੂਰ ਤੋਂ ਦੇਖਕੇ
ਕੁਝ ਸੁਣਕੇ,
ਆਪਣੀ ਸਮਝ ਦੌੜਾਉਣਗੇ
ਪਰ ਕਿਉਂ ਹਰ ਕਿਸੇ ਦੀ ਸਮਝ ਚ ਨਹੀਂ ਆਉਂਦਾ
ਸਭ ਦੀ ਆਪਣੀ ਇੱਕ ਸੋਚ ਸੀਮਾਂ
ਜੋਂ ਕਿਸੇ ਹੱਦ ਤੇ ਜਾਂ ਮੁਕੰਮਲ ਹੁੰਦੀ
ਪਰ ਇਸ ਤਰ੍ਹਾਂ ਨਹੀਂ ਕਿ ਤੁਸੀ ਜਿਥੇ ਮੁਕਮੰਲ ਹੁੰਦੇ
ਉਸ ਤੋਂ ਅਗਾਂਹ ਕੋਈ ਸੋਚ ਨਹੀਂ ਹੁੰਦੀ
ਸਾਡੀ ਸਮਰੱਥਾ ਜਿਥੇ ਸਥਿਰ ਹੈ
ਉਸ ਤੋਂ ਅੱਗੇ ਵੀ ਬਹੁਤ ਕੁਝ ਹੈ, ਬਹੁਤ ਕੁਝ ਹੈ
ਇਸ ਲਈ “ਮੈਂ” ਕਦੀ ਸੰਪੂਰਨ ਨਹੀਂ ਹੁੰਦੀ
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly