(ਸਮਾਜ ਵੀਕਲੀ)
ਇਹਨਾਂ ਨੈਣਾਂ ਅੰਦਰ
ਖੁਆਬ, ਯਾਦਾਂ
ਟੀਸਾਂ, ਉਦਾਸੀਆਂ
ਨੀਂਦਾਂ , ਸੱਧਰਾਂ
ਪਤਾ ਨਹੀਂ
ਕੀ ਕੀ ਲੁਕਾ ਰੱਖਿਆ ਹੈ
ਲੱਖ ਪਰਦਿਆਂ ਅੰਦਰ
ਤਨਹਾਈ ਨੂੰ ਦਬਾ ਰੱਖਿਆ ਹੈ
ਬਾਲ਼ ਰੱਖਿਆ ਹੈ……
ਇੱਕ ਆਸ ਦਾ ਦੀਵਾ
ਦਿਲ ਦੀ ਦਹਿਲੀ ਤੇ
ਤੇਰੀ ਮਹੁੱਬਤ ਨੂੰ
ਗੁੰਮਨਾਮ ਕੋਨੇ ਅੰਦਰ
ਸੰਭਾਲ ਰੱਖਿਆ ਹੈ
ਚੁੱਪ ਤੇਰੀ ਭਾਵੇਂ ਟੀਸ ਦੇਵੇ
ਜਵਾਬ ਦੱਸਦੇ ਨੇ
ਬੇਚੈਨ ਨੈਣ ਤੇਰੇ
ਫਿਰ ਵੀ ਯਕੀਨ ਲਈ
ਬੁੱਲ੍ਹਾ ਤੇ ਸਵਾਲ ਸਜਾ ਰੱਖਿਆ ਹੈ
ਪਾਉਣ,ਖੋਹਣ ਦਾ ਹੁਣ
ਮੁੱਦਾ ਹੈ ਹੀ ਨਹੀਂ
ਇਸ਼ਕ ਤੇਰੇ ਨੇ
ਦਿਲੋਂ ਜ਼ਹਿਨ ਮੇਰਾ
ਮਹਿਕਾ ਰੱਖਿਆ ਹੈ
ਰਮਾ ਰਮੇਸ਼ਵਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly