(ਸਮਾਜ ਵੀਕਲੀ)
ਗਮਾਂ ਦੇ ਬਜਾਰ ਵਿਚ ਵਿੱਕਦੇ ਨੇ ਹਾਸੇ
ਕੀਮਤ ਹੈ ਓਹਨਾਂ ਦੀ ,ਝੂਠੇ ਦਿਲਾਸੇ!!
ਕੇ ਖੁਸ਼ ਹਾਂ ਬਹੁਤ ,ਮੈਂ ਠੀਕ ਠਾਕ ਹਾਂ
ਉਂਝ ਉਦਾਸੀਆਂ ਦਾ ਪਹਿਰਾ ਹੈ ਮੇਰੇ ਚਾਰੇ ਪਾਸੇ !!
ਮੇਰੇ ਦੁਸ਼ਮਣ ਨੇ ਥੋੜੇ ਤੇ ਦੋਸਤ ਬਥੇਰੇ
ਜਹਿਰ ਘੋਲੀ ਜਾਂਦੇ ਨੇ ਕਹਿ ਕੇ ਪਤਾਸੇ !!
ਥਾਪੜੇ ਨੇ ਦਿੰਦੇ ਜੋ ਮੋਢੇ ਤੇ ਮੇਰੇ
ਉਹਨਾਂ ਖੰਜਰ ਲਕੋਏ ਨੇ ਵੱਖੀ ਦੇ ਪਾਸੇ !!
ਮੈਂ ਚੁੱਪ ਵੱਟੀ ਰੱਖਾਂ ਚਾਹੇ ਬਿਲਕੁਲ ਨਾ ਬੋਲਾਂ
ਕਰ ਦਿੰਦੀ ਹੈ ਮੇਰੀ ਕਲਮ ਖੁਲਾਸੇ!!
ਗਮਾਂ ਦੇ ਬਜਾਰ ਵਿਚ ਵਿੱਕਦੇ ਨੇ ਹਾਸੇ
ਕੀਮਤ ਹੈ ਓਹਨਾਂ ਦੀ ,ਝੂਠੇ ਦਿਲਾਸੇ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly