(ਸਮਾਜ ਵੀਕਲੀ)
ਮੱਥੇ ਤੇ ਚਮਕਦੀ ਬਿੰਦੀ
ਸੁਹਾਗ ਦੀ ਨਿਸ਼ਾਨੀ ਹੈ
ਮੈਂ ਨਹੀਂ ਹਾਂ
ਸੋਹਣਾ ਲਿਬਾਸ
ਮੇਰੀ ਹੈਸੀਅਤ ਦਾ ਦਿਖਾਵਾ
ਹੈ
ਮੈ ਨਹੀ ਹਾਂ
ਲਿਸ਼ਕਦੇ ਗਹਿਣੇ
ਪਰਵਾਰ ਦੀ ਵਿੱਤ ਦੀ ਨੁਮਾਇਸ਼ ਨੇ
ਮੈਂ ਨਹੀਂ ਹਾਂ
ਚਿਹਰੇ ਤੇ ਮੇਕਅੱਪ
ਪਰਦਾ ਹੈ
ਸੱਚ ਛੁਪਾਉਣ ਲਈ
ਮੈ ਨਹੀ ਹਾਂ
ਆਕਰਸ਼ਕ ਦਿੱਖ
ਛਲਾਵਾ ਹੈ
ਮੈਂ ਨਹੀਂ ਹਾਂ
ਇਸ ਸਭ ਤੋਂ ਪਰ੍ਹੇ
ਆਪਣੇ ਹੀ ਸਰੀਰ ਵਿੱਚ
ਲੁਕੀ ਹੋਈ
ਨਰਮ ਦਿਲ
ਗੱਲ ਗੱਲ ਤੇ ਭਾਵੁਕ
ਹੋ ਜਾਣ ਵਾਲੀ
ਜਿਸਨੂੰ ਕੋਈ ਨਹੀਂ ਦੇਖਦਾ
ਓਹਲਿਆਂ ਦੀ ਓਟ ਵਿੱਚ
ਓਹੀ ਮੈਂ ਹਾਂ
ਹਰਪੀ੍ਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly