ਕਵਿਤਾ

(ਸਮਾਜ ਵੀਕਲੀ)

ਸੌਖਾ ਨਹੀਂ ਹੁੰਦਾ
ਪਾਣੀ ਦੇ ਵਹਾਅ ਦੇ
ਉਲਟ ਵਹਿਣਾ

ਫੌਲਾਦ ਜਿਹਾ ਸੀਨਾ
ਚਾਹੀਦਾ
ਪਰਬਤ ਜਿਹੀ ਮਜ਼ਬੂਤੀ

ਬੁਲੰਦ ਹੌਸਲੇ ਦੇ ਸਿਰ ਤੇ
ਤੁਰਿਆ ਜਾਂਦਾ
ਆਪਣੀ ਰਾਹ

ਝੁੰਡ ਬੱਕਰੀਆਂ ਦੇ ਹੁੰਦੇ
ਇਲਾਕੇ ਕੁੱਤਿਆਂ ਦੇ
ਸ਼ੇਰ ਤਾਂ ਰਾਜ ਕਰਦੇ

ਮੁਸ਼ਕਿਲਾਂ ਤੋ ਡਰਨ ਵਾਲੇ
ਮੰਜਿਲਾਂ ਸਰ ਨਹੀਂ ਕਰਦੇ
ਦੁਬਕੇ ਰਹਿੰਦੇ ਘਰਾਂ ‘ਚ

ਹਿੰਮਤ ਕਰਨ ਵਾਲੇ
ਤੁਫ਼ਾਨਾ ਦਾ ਰੁਖ ਮੋੜ ਦਿੰਦੇ
ਅੱਗ ਦਾ ਦਰਿਆ ਪਾਰ ਕਰਦੇ

ਕਿਸਮਤ ਦੇ ਭਰੋਸੇ ਨਾ ਰਹਿ
ਸਾਮ੍ਹਣਾ ਕਰਦੇ ਹਰ ਮੁਸ਼ਕਿਲ ਦਾ
ਮੱਥਾ ਡਾਹ ਜ਼ੁਲਮ ਨਾਲ
ਤੋੜ ਦਿੰਦੇ ਮੂੰਹ ਜ਼ਾਲਿਮਾਂ ਦਾ

ਖੁਦਾ ਵੀ ਦਿੰਦਾ ਉਨ੍ਹਾਂ ਦਾ ਸੱਥ
ਜੋ ਕਰਦੇ ਆਪਣੀ ਮਦਦ ਆਪ

ਹਰਪਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੰਬਰ ਮਹਾ ਦਿਵਸ ਨੂੰ ਸਮਰਪਿਤ ਪੰਜਾਬੀ ਭਾਸ਼ਾ ਦੀ ਮਹੱਤਤਾ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ
Next articleਵਿਆਹ