ਕਵਿਤਾ

(ਸਮਾਜ ਵੀਕਲੀ)

ਪੱਤਿਆਂ ਤੇ ਪਈਆਂ
ਓਸ ਦੀਆਂ ਬੁੰਦਾ,
ਮਹੁੱਬਤ, ਕਾਦਰ ਦੀ
ਜਾਂ ਵਿਯੋਗ ਚ ਚੋਈਆਂ,
ਅਸਮਾਨ ਦੀਆਂ ਅੱਖੀਆਂ,
ਸਬੂਤ ਹੁੰਦੀ,ਧਰਮੀਂ ਧਰਤੀ
ਜੋਂ ਹਰ ਪਹਿਰ ਨਭ ਪੜ੍ਹਦੀ,
ਅਕਾਸ਼ੀਂ ਕੈਨਵਸ ਰਹੇ ਤੱਕਦੀ,
ਪਹੁ ਫੁਟਾਲਾ!
ਨਿਮਾਂ ਨਿਮਾਂ ਹੱਸਦੇ
ਤਾਰਿਆਂ ਦਾ ਟਿਮਟਮਾਉਣਾ,
ਪੰਛੀਆਂ ਦਾ ਚਹਿਕਣਾ
ਧਰਤੀ ਦੀ ਹਿੱਕ ਠਾਰਦੀ, ਸਵੇਰ
ਚਿੱਟਾ ਦਿਨ ਲਿਆਵੇ,
ਪੂਰਬੋਂ ਚੜਿਆ,ਦਿਨਕਰ
ਰੌਸ਼ਨੀ ਦੀ ਚਾਦਰ ਚ
ਤਾਰਿਆਂ ਨੂੰ ਛਿਪਾਵੇ,
ਚਿੱਟੀ ਦੁਪਹਿਰ ਦੇ ਜਾਵੇ
ਦੂਰ ਦੂਰ ਹਰਿਆਲੀ ਦੇਖ,
ਧਰਤੀ ਦਾ ਖੁਸ਼ਹਾਲ ਨਜ਼ਰ ਆਉਂਣਾ,
ਸਮੁੰਦਰ ਦੀਆਂ ਗਹਿਰਾਈਆਂ ਚ,
ਹੋਲੀ ਹੋਲੀ,ਲਾਲੀ ਮਾਂ ਸਮੇਤ ਰਵੀ ਦਾ ਡੁਬਦੇ ਜਾਣਾਂ
ਤਾਰਿਆਂ ਦਾ ਕਾਲੀ ਆਸਮਾਂ ਦੀ ਚਾਦਰ ਤੇ
ਫਿਰ ਨਿਮਾਂ ਨਿਮਾਂ ਹੱਸਦੇ ਨਜ਼ਰੀਂ ਆਉਂਣਾ
ਪੰਛੀਆਂ ਦਾ ਚੋਗਾ ਚੁਗ
ਆਪਣੇ ਆਲ੍ਹਣੀ ਵਾਪਿਸ ਆਉਣਾ
ਪ੍ਰਭਾਤ!ਸੰਧਿਆ! ਦਾ ਨਜ਼ਾਰਾ
ਹਰ ਰੋਜ਼ ਨਜ਼ਰੀਂ ਆਉਂਣਾ
ਜਿਵੇਂ,ਅਟਲ ਸਚਾਈਆਂ ਦਾ
ਕੁਦਰਤ ਨੂੰ ਨਿੱਤ ਨਮਸ਼ਕਾਰ ਹੋਣਾ
ਜੇ,ਇਹ ਅਟੱਲ ਸਚਾਈਆਂ ਦਲ ਬਦਲੂ ਹੁੰਦੀਆਂ
ਕਦਾਚਿੱਤ ਸਾਡੇ ਹਿੱਸੇ ਨਾ ਆਉਂਦੀਆਂ
ਸਵਾਰਥਾਂ ਚ ਉਲਝੇ ਅਸੀਂ ਧਰਤੀ ਦੇ ਜੀਵਾਂ
ਦੱਸੋਂ ਅਸੀਂ ਇਸਨੂੰ ਕੀ ਦਿੱਤਾ ਹੋਣਾ
ਅਸਲ ਮਹੁੱਬਤ ਹੈ ਕੁਦਰਤ, ਜੋਂ ਅਟੱਲ ਹੈ
ਅਸੀਂ ਕੱਦ ਇਸਨੂੰ ਨਿਹਾਰਿਆ ਹੋਣਾ
ਉਸਨੇ ਸਭ ਸਾਡੇ ਲਈ ਪੈਦਾ ਕੀਤਾ
ਦੱਸੋਂ ਅਸੀਂ ਇਸਨੂੰ ਕੀ ਦਿੱਤਾ ਹੋਣਾ।

ਨਵਜੋਤ ਕੌਰ ਨਿਮਾਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਮਾਂ ਨੂੰ ਸਲਾਮ
Next articleਕੀ ਕਲਾ ਮੈਂ ਕੱਲੀ ਛੱਡ ਦੇਣੀ