ਕਵਿਤਾ

(ਜਸਪਾਲ ਜੱਸੀ)

(ਸਮਾਜ ਵੀਕਲੀ)

ਤੇਰੀਆਂ ਅੱਖ਼ਾਂ ‘ਚ ਸੁੱਕੇ,
ਹੰਝੂਆਂ ਦਾ,
ਕਤਰਾ ਲਿਖਾਂ।
ਲਿਆ ਜ਼ਮਾਨੇ ਦੀ ਨਜ਼ਰ ਦਾ,
ਮੈਂ ਕੋਈ,
ਖ਼ਤਰਾ ਲਿਖਾਂ।

ਹੁਸਨ ਦੀ ਗੱਲ ਕਰਨਗੇ,
ਵੀ ਕਈਂ,
ਕੋਈ ਰੰਜ ਨਹੀਂ।
ਮੈਂ ਤੇਰੀ ਸੋਚ ‘ਤੇ,
ਲੱਗਿਆ ਹੋਇਆ,
ਪਹਿਰਾ ਲਿਖਾਂ।

ਦਗਦੀਆਂ ਅੱਖੀਆਂ ‘ਚੋਂ,
ਤੱਕਿਆ ਜਦੋਂ,
ਸ਼ਿਕਵਾ ਤੇਰਾ।
ਮੈਂ ਰੁੱਸੇ ਸੁਪਨਿਆਂ ਦੀ,
ਭਾਲ ਦੀ,
ਕਸਰਤ ਲਿਖਾਂ।

ਅਰਮਾਨਾਂ ਦੇ ਵਾਂਗ,
ਹੋਵਣਗੇ ਜਦੋਂ,
ਸੁਪਨੇ ਹਰੇ।
ਲਿਆ ਹਰਿਆਵਲ,
ਦੀ ਕੋਈ,
ਚਰਚਾ ਲਿਖਾਂ।

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਜ਼੍ਹਬ
Next articleਕਲਮ ਦੀ ਕਾਰਸਤਾਨੀ