ਕਵਿਤਾ

(ਸਮਾਜ ਵੀਕਲੀ)

ਸੋਚ-ਸੋਚ ਗੱਲਾਂ ਵੇ ਸਰੂਰ ਚੜੀ ਜਾਂਦਾ ਏ ,
ਦਿਲ ਹਰ ਵੇਲੇ ਤੇਰਾ ਹੀ ਜ਼ਿਕਰ ਕਰੀ ਜਾਂਦਾ ਏ
ਬੀਨ ਇਸ਼ਕੇ ਦੀ ਐਸੀ ਤੂੰ ਵਜਾਈ ਜੋਗੀਆ
ਅਸੀ ਜ਼ਿੰਦ ਤੇਰੇ ਨਾਵੇਂ ਹੁਣ ਲਾਈ ਜੋਗੀਆ।

ਯਾਦਾਂ ਤੇਰੀਆਂ ਦੇ ਵਿਚ ਦਿਲ ਖੋ ਗਿਆ ਏ ,
ਤੂੰ ਨਾ ਸਮਝੇ ਤੇਰੇ ਨਾਲ ਪਿਆਰ ਹੋ ਗਿਆ ਏ ।
ਸਾਡੀ ਜ਼ਿੰਦਗੀ ਦੀ ਤੂੰ ਹੀ ਏ ਕਮਾਈ ਜੋਗੀਆ
ਅਸੀ ਜਿੰਦ ਤੇਰੇ ਨਾਵੇਂ ਹੁਣ ਲਾਈ ਜੋਗੀਆ.

ਝੂਠੇ ਏਸ ਜੱਗ ਤੋਂ ਹੁਣ ਹੋ ਗਿਆ ਕਿਨਾਰਾ ਏ ,
ਤੂੰ ਹੀ ਸਾਡੀ ਜਿੰਦ ਜਾਨ , ਜੀਣ ਦਾ ਸਹਾਰਾ ਏਂ।
ਐਵੇਂ ਲੋਕਾਂ ਪਿੱਛੇ ਉਮਰ ਗਵਾਈ ਜੋਗੀਆ,
ਅਸੀ ਜਿੰਦ ਤੇਰੇ ਨਾਵੇਂ ਹੁਣ ਲਾਈ ਜੋਗੀਆ..

ਰੱਖਿਆ ਨਾ ਕਦੇ ਕੋਈ ਤੇਰੇ ਕੋਲੋਂ ਪਰਦਾ ,
ਤੇਰੇ ਬਿਨਾਂ ਹਰਵਿੰਦਰ ਨੂੰ ਪਲ ਨਹੀਂਓਂ ਸਰਦਾ
ਰੂਹ ਰਹਿੰਦੀ ਤੇਰੇ ਪਿਆਰ ਦੀ ਤਿਹਾਈ ਜੋਗੀਆ
ਅਸੀਂ ਜਿੰਦ ਤੇਰੇ ਨਾਵੇਂ ਹੁਣ ਲਾਈ ਜੋਗੀਆ..

ਹਰਵਿੰਦਰ ਸਿੰਘ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਹਿਸਾਸ
Next articleਪੰਜਾਬੀ