(ਸਮਾਜ ਵੀਕਲੀ)
ਕਲਮ ਮੇਰੀ ਸੁਮਿੱਤਰ
ਮੇਰੀ ਦੁਵਿਧਾਵਾਂ ਦੀ ਸਾਥੀ
ਮੇਰੀ ਹਰ ਖੁਸ਼ੀ ਤੇ ਉਸਦੇ
ਹਸਤਾਖਰ ਨੇ
ਕਈ ਕਈ ਘੰਟੇ ਨਾਲ ਮੇਰੇ
ਇਕਲਿਆਂ ਗੁਫ਼ਤਗੂ ਕਰਦੀ
ਮੇਰੀ ਰੂਹ ਪੜ੍ਹਦੀ
ਜੀਵਣ ਯਾਤਰਾ, ਇੱਕ ਮਕਸਦ
ਕਹਿ ਕੇ ਥਾਪਣਾ ਦੇ
ਫਿਰ ਅੱਗੇ ਤੋਰ ਦਿੰਦੀ
ਉਸਦੀ ਤਸੀਰ ਚ ਭਿਜੀ ਮੈਂ
ਕੱਦ ਮੈਂ ਹੁੰਦੀ
ਜੋਂ ਵੀ ਮਹਿਸੂਸ ਕਰਦੀ
ਮੈਂ ਕਾਗਜ਼ ਤੇ
ਹਰਫ਼ ਉਲੀਕ ਦਿੰਦੀ
ਫੱਟ ਖਾਏ,ਜਦ ਵੀ ਰੂਹ
ਮੇਰੀ ਦੁਖਦੀ ਰਗ ਤੇ ਹੱਥ
ਸੁਮਿੱਤਰ ਕਲਮ ਹੀ ਰੱਖਦੀ
ਮੈਨੂੰ ਜਮਾਂ ਹੀ ਰੱਬ ਲੱਗਦੀ
ਮੇਰੇ ਜ਼ਿੰਦਾ ਅਹਿਸਾਸਾਂ ਨੂੰ ਅਲਫਾਜ ਦਿੰਦੀ
ਕਦੀਂ ਕਦੀਂ ਤਾਰਿਆਂ ਦੇ ਦੇਸ਼ ਗੁਆਚੀ
ਮੇਰੀ ਮਾਂ ਦਾ ਸੁਨੇਹਾ ਦਿੰਦੀ
ਹਾਂ ਇਹ ਕਲਮ ਮੈਨੂੰ ਰੱਬ ਲੱਗਦੀ
ਤੇ ਕਦੀਂ ਮੈਨੂੰ ਮਾਂ ਲੱਗਦੀ
ਹੱਸਦੀ,ਖੇਡਦੀ,ਨਾਲ ਮੇਰੇ ਉਦਾਸੀ ਝਲਦੀ
ਇਹੋ ਮੈਨੂੰ ਮੇਰੀ ਸਖ਼ੀ ਸਹਿਲੀ ਲੱਗਦੀ
ਮੇਰੇ ਬਿਰਹੋਂ ਦੇ ਰਾਹਾਂ ਚ ਮੇਰੀ ਸੁਮਿੱਤਰ ਬਣਦੀ
ਮੇਰੀ ਸੁਮਿੱਤਰ ਬਣਦੀ
ਨਵਜੋਤ ਕੌਰ ਨਿਮਾਣੀ