(ਸਮਾਜ ਵੀਕਲੀ)
ਕੋਈ ਹਾਣੀ ਨਾ,
ਕੋਈ ਪਾਣੀ ਨਾ,
ਇਹਨਾਂ ਤੇਹਾਂ ਦਾ।
ਕਿੰਨੀ ਭਟਕਣ ਏ,
ਚੋਖੀ ਉਲਝਣ ਏ,
ਇਹਨਾਂ ਸਾਹਵਾਂ ਦੀ।
ਰੁੱਤਾਂ ਜ਼ਖਮੀ ਨੇ,
ਧੁੱਪਾਂ ਛੱਲਣੀ ਨੇ,
ਇਹਨਾਂ ਸਮਿਆਂ ‘ਚ।
ਅੱਖਾਂ ਤਰਸਣ ਵੇ,
ਸੀਨੇ ਕਲਪਣ ਵੇ,
ਉਹਨਾਂ ਸਾਂਝਾਂ ਨੂੰ।
ਸ਼ੀਸ਼ੇ ਹੱਸਦੇ ਤਾਂ,
ਜੁੱਸੇ ਝੱਸਦੇ ਤਾਂ,
ਸੱਜਣ ਆਵਣ ਜੇ
ਰਾਤਾਂ ਥੱਕਣ ਵੀ,
ਭੌਰੇ ਲੱਥਣ ਵੀ,
ਚਾਨਣ ਉੱਗਣ ਜੇ।
ਵੱਸਦਾ ਅੰਬਰ ਇੱਕ,
ਮੇਰੇ ਅੰਦਰ ਇੱਕ,
ਜਿਹੜਾ ਟੱਲਦਾ ਨਾ।
ਮੇਰੇ ਹਿੱਸੇ ਦਾ,
ਮੇਰੇ ਕਿੱਸੇ ਦਾ,
ਰਾਂਝਾ ਜੰਮਿਆਂ ਨਾ।
ਮੀਨਾ ਮਹਿਰੋਕ