ਕਵਿਤਾ

ਵਿਰਕ ਪੁਸ਼ਪਿੰਦਰ

(ਸਮਾਜ ਵੀਕਲੀ)

ਮੇਰਾ ਦੇਸ਼ ਪੰਜਾਬੀ
ਤੇ ਹਰ ਖੇਤ ਪੰਜਾਬੀ!

ਮੇਰਾ ਮੁਰਸ਼ਦ ਪੰਜਾਬੀ
ਤੇ ਮਹਿਬੂਬ ਪੰਜਾਬੀ!

ਮੇਰੀ ਕਿਰਤ ਪੰਜਾਬੀ
ਤੇ ਹਰ ਕਾਜ ਪੰਜਾਬੀ!

ਮੇਰਾ ਖਾਬ ਪੰਜਾਬੀ
ਤੇ ਹਰ ਜਾਗ ਪੰਜਾਬੀ!

ਮੇਰੀ ਰੂਹ ਪੰਜਾਬੀ
ਤੇ ਹਰ ਸਾਹ ਪੰਜਾਬੀ !

ਮੇਰੀ ਕਲਮ ਪੰਜਾਬੀ
ਤੇ ਹਰ ਖਿਆਲ ਪੰਜਾਬੀ!

ਮੇਰਾ ਸੰਚਾਰ ਪੰਜਾਬੀ
ਤੇ ਹਰ ਲਲਕਾਰ ਪੰਜਾਬੀ!

ਮੇਰਾ ਰੂਪ ਪੰਜਾਬੀ
ਤੇ ਹਰ ਰੰਗ ਪੰਜਾਬੀ!

ਮੇਰਾ ਗੀਤ ਪੰਜਾਬੀ
ਤੇ ਹਰ ਸਾਜ਼ ਪੰਜਾਬੀ !

ਮੇਰਾ ਗਰੂਰ ਪੰਜਾਬੀ
ਤੇ ਸੱਭਿਆਚਾਰ ਪੰਜਾਬੀ!

ਵਿਰਕ ਪੁਸ਼ਪਿੰਦਰ

 

Previous articleਸ਼ਬਦ ਚਿੱਤਰ
Next articleਬਾਬੇ ਦੀ ਜਵਾਨੀ