(ਸਮਾਜ ਵੀਕਲੀ)
ਇਹਨਾਂ ਅੱਖੀਆਂ ਦੇ ਨੀਰਾਂ ਨੂੰ ਪਤਾ
ਦਰਸ ਤੇਰੀ ਦਾ ਕੀ ਆਨੰਦ
ਇਸ ਦਿਲ ਦੀਆਂ ਸਧਰਾਂ ਨੂੰ ਪਤਾ
ਜੋਂ ਅਹਿਸਾਸਾਂ ਤੇਰੀਆਂ ਚ ਨੇ ਪਾਬੰਦ
ਤੂੰ ਵਸੇਂਦਾ ਕਰ ਜਾਣ ਵਾਲਿਆਂ ਚ
ਤੂੰ ਵਸੇਂਦਾ ਸਹਿ ਜਾਣ ਵਾਲਿਆਂ ਚ
ਤੂੰ ਵਸੇਂਦਾ ਕਹਿ ਜਾਣ ਵਾਲਿਆਂ ਚ
ਸਭ ਨਿਰਦੋਸ਼ਾਂ, ਬੇਦੋਸ਼ਿਆਂ ਚ ਤੂੰ
ਤੂੰ ਵਰਜਿਆ ਕਰ ਦੋਸ਼ੀ ਨੂੰ ਦੋਸ਼ ਤੋਂ
ਕਿਉਂਕਿ,ਹਰ ਜਗ੍ਹਾ ਵਰਤਦਾ ਤੂੰ
ਤੂੰ ਹਰ ਸਵਾਲਾਂ ਚ ਏਂ
ਜਵਾਬਾਂ ਵਿਚ ਤੂੰਹੀ ਏਂ
ਝੂਠੇ ਮਹਿਲ ਮੁਨਾਰਿਆਂ ਚ ਤੂੰ
ਕੁਲੀਆਂ ਤੇ ਢਾਰਿਆਂ ਚ ਤੂੰ
ਤੂੰ ਜਕੜੇ,ਮੋਹ ਮਾਇਆ ਚ
ਦਿਲ ਕਪਟ ਕਰਦਾ ਰਹੇ
ਪੰਜ ਤੱਤਾਂ ਦਾ ਪੁਤਲਾ
ਪੰਜ ਵਿਕਾਰਾਂ ਚ ਉਲਝਾਈ ਰੱਖੇਂ
ਤੂੰ ਕਰੇਂਦਾ ਸਭ ਵਰਤਾਰਾਂ,ਹੋ ਜਾਣ ਦਿਲ ਮੰਦਰ
ਕਰ ਹਰ ਕੱਪਟੀ ਦਾ ਅੰਦਰ ਮੰਦਰ
ਤੂੰ ਨਿਰਦੋਸ਼ਾਂ ਬੇਦੋਸ਼ਾ ਨੂੰ ਥੰਮ ਲਿਆ ਕਰ
ਆਖਿਰ ਬਾਇੱਜ਼ਤ ਬਰੀ ਕਰ ਦਿਆ ਕਰ
ਹਰ ਯੁੱਗ ਵਿਚ ਤੂੰ,
ਤੇ ਯੁੱਗਾਂ ਦਿਆਂ ਮਾਰਿਆਂ ਵਿਚ ਤੂੰ
ਪਹਿਲਾਂ ਵੀ ਨਿਰਦੋਸ਼ ਸਹੇ
ਹੁਣ ਵੀ ਨਿਰਦੋਸ਼ ਸਹੀ ਜਾਣਗੇ
ਤੂੰ ਤਾਂ ਕਾਣੀ ਵੰਡ ਨਾ ਕਰਿਆ ਕਰ
ਕਰੇ ਜੋਂ ਸੋ ਭਰੇ,
ਤੂੰ ਕਰਮ ਕਰਦਿਆਂ ਦੇ ਮੋਹਰੇ ਖੜ੍ਹ ਜਾਇਆ ਕਰ
ਬੀਜੇ ਜੋਂ ਜਾਇਜ ਕਰਮ
ਤੂੰ ਉਸੇ ਨੂੰ ਸਿੰਚਾਈ ਦਿਆਂ ਕਰ
ਨਵਜੋਤ ਕੌਰ ਨਿਮਾਣੀ