ਕਵਿਤਾ

(ਸਮਾਜ ਵੀਕਲੀ)

ਯਾਦ ਹੈ
ਇੱਕ ਰੋਜ਼ ਤੂੰ ਕਿਹਾ ਸੀ

ਲੱਗਦੈ ਇਸ਼ਕ ਹੋ ਗਿਆ
ਤੇ ਮੈਂ ਹੱਸ ਕੇ ਕਿਹਾ
ਲੱਗਦਾ ਨਹੀਂ ਹੋ ਗਿਆ

ਚੰਦ ਦਿਨਾਂ ਵਿਚ ਹੀ
ਬਦਲ ਗਿਆ ਤੇਰਾ ਇਰਾਦਾ

ਤੂੰ ਕਿਹਾ
ਇਸ ਰਿਸ਼ਤੇ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ

ਜਦ ਫ਼ੈਸਲਾ ਹੀ ਕਰ ਲਿਆ
ਫਿਰ ਕੀ ਦੱਸਣਾ
ਕੀ ਪੁੱਛਣਾ

ਪਰ ਮੈਨੂੰ ਅਜੇ ਵੀ ਯਾਦ ਹੈ
ਤੇਰਾ ਕਹਿਣਾ
ਇਸ਼ਕ ਹੋ ਗਿਆ

ਫੈਸਲਾ ਤੇਰਾ ਹੈ
ਮੈਂ ਤਾਂ ਬਸ ਮੰਨ ਲਿਆ
ਤੂੰ ਜੋ ਕਿਹਾ
ਹਮੇਸ਼ਾ ਦੀ ਤਰ੍ਹਾਂ

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleArtists from India, Pakistan celebrate truck art in Qatar
Next articleHungary’s inflation hits 21.1%, highest in 26 yrs