ਕਵਿਤਾ

(ਸਮਾਜ ਵੀਕਲੀ)

ਸ਼ਬਦ ਦੀ ਤਾਕਤ ਹੈ
ਜਿਨ੍ਹਾਂ ਪਤਰਿਆਂ ਤੇ ੳਲੀਕੇ ਜਾਣ
,ਉਹ ਗ੍ਰੰਥ ਕਹਿਲਾਉਂਦੇ
ਸ਼ਬਦ ਗੁਰੂ ਮਰਜ਼ੀਵਾ
ਜੋ ਡੁੱਬਕੀ,ਭਵਸਾਗਰ ਦੀ ਲਗਵਾਉਂਦਾ,
ਕਦੀ ਬਣ ਮਲਾਹ
ਵਹਿੰਦੀ ਪਾਪਾਂ ਦੀ ਨਦੀ ਤੋਂ ਪਾਰ ਲਗਾਉਂਦਾ,
ਬੱਸ ਆਪਣੇ ਹੀ ਅੰਦਰ ਡੁੱਬ ਜਾਣਾ ਹੁੰਦਾ
,ਸੋਚ ਤਾਂ ਆਪਣੀ ਆਪਣੀ ਹੈ
ਇਹ ਯੁੱਗ ਜ਼ਮੀਰ ਮਰਿਆਂ ਦਾ,
ਕੌਣ! ਰਾਖ਼ਾ ਉਹਨਾਂ ਅਲੌਕਿਕ ਹਰਫ਼ਾਂ ਦਾ ?
ਕਿਸਤੋਂ ਖ਼ਤਰਾ ਉਹਨਾਂ ਪੰਨਿਆਂ ਨੂੰ?
ਸਰਬ-ਸ਼ਕਤੀਆਂ ਦਾ ਮਾਲਕ ਜੋਂ ਸ਼੍ਰਿਸ਼ਟੀ ਚਲਾਉਂਦਾ!!!!
ਖੁਦ ਨੂੰ ਸਮਰਪਿਤ ਕਰਕੇ ਤਾਂ ਦੇਖ,ਕਿਰਦਾਰ ਇੱਕ ਚ
ਕੌਣ ਕੀ ਕਹਿ ਗਿਆ,ਕੀ ਕਰ ਗਿਆ
ਉਹ ਫਿਰ ਆਪੇ ਵਿਚਾਰਦਾ।
ਉਸੇ ਨੂੰ ਲੱਭੀਏ ਸਰਬੱਤ ਦੇ ਭਲੇ ਚ਼
,ਮੰਗੀਏ ਨਾਮ ਵਾਲੀ ਚਿਣਗ
ਅਮ੍ਰਿਤ ਪਾਨ ਰੂਹ ਨੂੰ ਕਰਾਈਏ,
ਬੇਕੁੰਠ ਨਗਰ ਦੇ ਵਾਸੇ,ਮਿੱਤਰ ਪਿਆਰੇ
ਮਰਦ ਅਗੰਮੜੇ ਦੀ ਆਤਮਿਕ ਸੋਝੀ ਪਾਈਏ

ਨਵਜੋਤਕੌਰ ਨਿਮਾਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਨਹਿਰੂ ਯੁਵਾ ਕੇਂਦਰ ਬਲਾਕ ਧੂਰੀ ਵੱਲੋਂ IVEP ਪ੍ਰੋਗਰਾਮ ਵਿਖੇ ਕਰਵਾਇਆ ਗਿਆ