(ਸਮਾਜ ਵੀਕਲੀ)
ਨਾ ਮੈ ਖੀਵਾ ਪਿੰਡ ਤੋ ਮਿਰਜਾ ਬਣਿਆ
ਨਾ ਮੇਰੀ ਕੋਈ ਸਾਹਿਬਾ ਬਣੀ ਸਿਆਲਾ ਦੀ
ਨਾ ਵੇਲੇ ਮੱਝੀਆ ਚਰਾਂਉਦਾਂ ਰਾਂਝਾ ਬਣਿਆ
ਨਾ ਮੈ ਕੋਈ ਆਪਣੀ ਹੀਰ ਬਣਾਈ ਖਿਆਲਾਂ ਦੀ
ਨਾ ਮੈ ਕੋਈ ਸ਼ਾਹੂਕਾਰਾਂ ਦਾ ਮਹੀਂਵਾਲ ਬਣਿਆਂ
ਨਾ ਮੇਰੇ ਲਈ ਕੋਈ ਸੋਹਣੀ ਦਾ ਘੜਾ ਵਿੱਚ ਚੈਨਾਬਾ ਤਰਿਆ
ਮੈ ਕਿਰਤੀ ਕੁੱਖ ਦਾ ਜਾਇਆ ਇੱਕ ਮਜਦੂਰ ਸੀ ਬਣਿਆ
ਜਿਸ ਦਾ ਦੇਖ ਚਿਉਦਾਂ ਮੁੜਕਾ
ਅੰਬਰਾਂ ਦਾ ਸੂਰਜ ਠਰਿਆ
ਜਦ ਰਾਤ ਦੇ ਵੇਲੇ ਮੈਂ ਕੱਲਾ ਕਮਰੇ ਵਿੱਚ
ਆਪਣੀ ਸੋਚ ਨੂੰ ਫੱਕਦਾ ਹਾਂ
ਕੰਧਾਂ ਤੇ ਲੱਗੇ ਜਾਲਿਆਂ, ਵਿੱਚੋਂ
ਚੰਦਰੀ ਕਿਸਮਤ ਹਸਦੀ ਨੂੰ
ਤੱਕਦਾ ਹਾਂ
ਕਦੇ ਉੱਠ ਕੇ ਬੈਠ ਜਾਂਦਾ ਤੱਕ ਛੱਤ ਤੇ
ਪਂਈਆ ਤਰੇੜਾਂ ਨੂੰ
ਫਿਰ ਸੋਚਾ ਦੇ ਵਿੱਚ ਪੈ ਜਾਂਦਾ
ਖਾ ਕੁਲਹਿਣੇ ਲੇਖਾਂ ਦੀਆਂ ਚਪੇੜਾਂ ਨੂੰ
ਸੋਚਿਆ ਸੀ ਕੀ ਇਹ ਚੰਦਰੇ ਲੇਖਾਂ
ਇੱਕ ਦਿਨ ਫੁਰ ਜਾਣਾ
ਵਿੱਚ ਗਰੀਬੀ ਹੱਡ ਰਗੜਦਾ ਰਿਕਵੀਰ
ਯਾਰੋ, ਇੱਕ ਨਾ ਇੱਕ ਦਿਨ ਤੁਰ ਜਾਣਾ
ਇੱਕ ਨਾ ਇੱਕ ਦਿਨ ਤੁਰ ਜਾਣਾ
ਰਿਕਵੀਰ ਸਿੰਘ ਰਿੱਕੀ ਮਾਨਸਾ
98157 43544
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly