(ਸਮਾਜ ਵੀਕਲੀ)
ਚੰਨ ਦੇ ਉੱਤੇ ਦਾਗ ਹੈ ਜੋ
ਬਈ ਸੋਹਣਾ ਹੈ…..
ਮੰਦਰ ਅੰਦਰ ਵੀ
ਇਕ ਕਾਬਾ ਹੈ
ਬਈ ਸੋਹਣਾ ਹੈ…..
ਕਿਸੇ ਮੁਦਾਰਿਸ ਤੋਂ ਮਿਲਿਆ
ਥੱਪੜ ਦੇ ਨਾਲ ਹੁਨਰ
ਬਈ ਸੋਹਣਾ ਹੈ…..
ਟਿੱਲੇ ਉਤੋਂ ਗਾਉਂਦਾ
ਸੁਣਿਆ ਇਕ ਫਕੀਰ
ਵਾਰਿਸ ਲਿਖਿਆ ਕੀ ?
ਬਈ ਸੋਹਣਾ ਹੈ…..
ਮਿੱਟੀ ਵਾਲੀ ਮੁੱਠ ਚੋ’
ਨਿਕਲ ਆਉਂਦੈ ਜੀਅ
ਬਈ ਸੋਹਣਾ ਹੈ….
ਨਾਦ, ਜੁਗਾਦ ਤੋਂ
ਉਪਜੀ ਹਰ ਸ਼ੈਅ
ਕੁਦਰਤ ਤੋਂ ਖਾਂਦੀ ਭੈਅ
ਬਈ ਸੋਹਣਾ ਹੈ ….
ਅੱਖਾਂ ਵਾਲੇ ਸਮੁੰਦਰ ਵਿਚ
ਵਰਦਾ ਏ ਕਿੰਝ ਸਾਉਣ
ਸੁਣਦੀ ਏ ਬਸ ਪੌਣ
ਬਈ ਸੋਹਣਾ ਹੈ…..
ਰੰਗ ਸੰਧੂਰੀ
ਵਾਲਾਂ ਅੰਦਰ ਚੀਰ
ਵੇਖਣ ਜਾਵੇ ਕੌਣ ?
ਬਈ ਸੋਹਣਾ ਹੈ…….
ਮੇਰੇ ਕੋਲ ਲਿਖਣਾ!
ਲਿਖਣਾ ਇਕ ਖ਼ਤ
ਵਿੱਚ ਵਿੱਚ ਹੋਣੈ ਕੀ
ਬਸ ਸੋਹਣਾ ਹੈ……
ਸਿਮਰਨਜੀਤ ਕੌਰ ਸਿਮਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly