ਕਵਿਤਾ

(ਸਮਾਜ ਵੀਕਲੀ)

ਮੇਰੇ ਬਾਰੇ ਸੋਚ ਕੇ ਜਦ ਉਹ ਬੇਵਸ ਹੁੁੰਦੀ ਹੋਵੇਗੀ,
ਪੱਕਾ ਉਹ ਚੰਨ ਤਾਰਿਆਂ ਵੱਲ ਤੱਕ ਲੈਂਦੀ ਹੋਵੇਗੀ।

ਮਨ ਰੱਖਣ ਲਈ ਮਹਿਫਲ ਵਿੱਚ ਹੱਸ ਲੈਂਦੀ ਹੋਵੇਗੀ,
ਪਰ ਤਨਹਾਈ ਦੇ ਵਿਚ ਉਹ ਮਨ ਭਰ ਆਉਂਦੀ ਹੋਵੇਗੀ।

ਗਲੀ ਮੁਹੱਲੇ ਛਿੜਦੀ ਹੋਵੇਗੀ ਗੱਲ ਕਿਸੇ ਦੇ ਪਿਆਰਾਂ ਦੀ,
ਯਾਦ ਕਰ ਮਿਨਾ ਜਿਹਾ ਉਹ ਵੀ ਮੁਸਕਰਾਉ਼ਦੀ ਹੋਵੇਗੀ।

ਮੌਕਾ ਮਿਲਦਾ ਹੋਉ ਕਦੇ ਗਿੱਧੇ ਵਿੱਚ ਗੇੜਾ ਕੱਢਣ ਦਾ,
ਚਿਹਰੇ ਮੇਰੇ ਨੂੰ ਯਾਦ ਕਰਕੇ ਬੋਲੀਆਂ ਉਹ ਪਾਉਂਦੀ ਹੋਵੇਗੀ।

ਸਖੀਆਂ ਕਹਿੰਦੀਆਂ ਹੋਣਗੀਆਂ ਜਦ ਉੱਚੀ ਹੇਕ ਲਾਉਣ ਲਈ,
ਸੁਹਾਗ ਘੋੜੀਆਂ ਦੇ ਵਿਚ ਮੇਰਾ ਨਾਮ ਗੁਣਗੁਣਾਉਂਦੀ ਹੋਵਗੀ।

ਜਿਨ੍ਹਾਂ ਦਿਲ ਕਰਦਾ ਤੱਕਣ ਲਈ ਮੇਰਾ ਉਸ ਮਰਜਾਣੀ ਨੂੰ,
ਲਗਦਾ ਉਹ ਵੀ ਮੈਨੂੰ ਤੱਕਣਾ ਇੱਕ ਵਾਰ ਚਾਹੁੰਦੀ ਹੋਵਗੀ।

ਜਸਪਾਲ ਮਹਿਰੋਕ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐ ਕਲ਼ਮ
Next articleਅਰਜ਼ੋਈ