(ਸਮਾਜ ਵੀਕਲੀ)
ਜੋ ਮਹਿਲਾਂ ਵਿੱਚ ਰਹਿੰਦੇ ਉਹ ਸ਼ਿੰਗਾਰ ਨੇ ਸਾਡੇ,
ਜੋ ਸੜਕਾਂ ‘ਤੇ ਸੌਂਦੇ ਨੇ ਉਹਵੀ ਪਰਿਵਾਰ ਨੇ ਸਾਡੇ,
ਵਾਂਗ ਹਵਾਵਾਂ ਦੇ ਹਰ ਇੱਕ ਸਾਹ ਨੂੰ ਮਿਲਦੇ ਹਾਂ
ਖੁੱਲ੍ਹੇ ਕੁੜਤਿਆਂ ਵਾਂਗ ਹੀ ਖੁੱਲ੍ਹੇ ਕਿਰਦਾਰ ਨੇ ਸਾਡੇ,
ਮੁਸੀਬਤ ਵੇਲੇ ਸੱਜਣਾ ਦੇ ਲਈ ਹਿੱਕ ਡਾਹ ਦਈਏ
ਊਂ ਅਕਸਰ ਹੀ ਪਿੱਠ ‘ਤੇ ਹੁੰਦੇ ਆਏ ਵਾਰ ਨੇ ਸਾਡੇ,
ਕਿਸੇ ਦੇ ਮੋਢੇ ਦਾ ਆਸਰਾ ਤੱਕਿਆ ਨ੍ਹੀਂ ਸਿਮਰਨ
ਜੋ ਵੈਰੀ ਨੂੰ ਵੈਰੀ ਦੇ ਘਰ ਮਾਰਨ ਓ ਯਾਰ ਨੇ ਸਾਡੇ,
ਅੱਜ ਉਹੀ ਮੇਰੀ ਕੌਮ ਨੂੰ ਖਾੜਕੂ-ਅੱਤਵਾਦੀ ਦੱਸਦੇ
ਸੀ ਜਿੰਨਾ ਦੀ ਖਾਤਰ ਛਿਪ ਗਏ ਚੰਨ ਚਾਰ ਨੇ ਸਾਡੇ,
ਹਰ ਕੱਕੇ ਦੀ ਆਪੋ ਆਪਣੀ ਇੱਕ ਦਾਰਸ਼ਨਿਕਤਾ ਹੈ
‘ਪੰਜ ਕੱਕੇ’ ਸਿਰਫ ਕੱਕੇ ਹੀ ਨਹੀਂ ਹਥਿਆਰ ਨੇ ਸਾਡੇ।
ਸਿਮਰਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly