(ਸਮਾਜ ਵੀਕਲੀ)
ਕਰੇ ਕੋਈ, ਮਰੇ ਕੋਈ, ਜਰੇ ਕੋਈ।
ਤੇਰੇ ਦਸਤੂਰ ਨੂੰ,ਪਾਵਾਂ ਨਿੱਤ ਵਾਸਤੇ।
ਧੀਆਂ ਦੀ ਕਿਸਮਤ ਲਿਖਣ ਵਾਲ਼ਿਆ।
ਮੰਨਜੂਰ ਨਹੀਂ ਮੈਨੂੰ,ਤੇਰੇ ਲਿਖੇ ਜਾਬਤੇ।
ਨਸ਼ਾ ਕਰ ਮੌਤ ਦੀ ਘੋੜੀ ,ਚੜ੍ਹਦੇ ਡਿੱਠੇ ਮੈਂ।
ਮਹਿਲ ਜ਼ਮੀਨਾਂ ਸਾਂਭਣ, ਸਾਰੇ ਵਾਰਸ ਬਣ।
ਮਾਂ ਨਾ ਪਾਵੇ, ਭੈਣ ਨਾ ਪਾਵੇ, ਧੀ ਨਾ ਪਾਵੇ
ਕਿਉਂ ਪਾਵਾਂ ਮਰਨ ਤੇ ਕੱਲੀ,ਲੀੜੇ ਚਿੱਟੇ ਮੈਂ।
ਧੰਨ ਬੇਗਾਨਾ, ਜਾਈ ਬੇਗਾਨੀ,ਕਹਿ ਦੇਂਦੇ ਝੋਕ।
ਮਾੜਾ ਖਸਮ ਜੇ ਮਿਲਜੇ, ਝਾਕਣ ਔਰਤ ਲੋਕ
ਮੇਰੇ ਮਰਨ ਤੇ ਖੱਫਣ ਫਿਰ ਪੇਕਿਆਂ ਪਾਉਣਾ।
ਤੇਰਾ ਇਹ ਦਸਤੂਰ,ਸਰਬ ਨਾ ਮਨ ਭਾਉਣਾ।
ਤੂੰ ਇਹ ਦੱਸ, ਕਿਸ ਦਾ ਹੱਥ, ਜਦ ਰਿਵਾਜ ਬਣੇ।
ਲਾਹ ਕੇ ਲਾਲ, ਚਿੱਟੇ ਪੁਵਾ, ਤੇ ਹਾਸੇ ਰੋਕ ਦੇਣੇ।
ਕਿਸ ਗਵਾਹ, ਦਿੱਤੀ ਸਲਾਹ, ਕਿ ਤੋੜੋ ਖ਼ੁਆਬ
ਜਿੰਦਗੀ ਮੇਰੀ, ਅਸੂਲ ਕਿਉਂ ਤੇਰੇ,ਮੰਗਾਂ ਜਵਾਬ
ਕਿ ਕਿਉਂ
ਕਰੇ ਕੋਈ, ਮਰੇ ਕੋਈ, ਜਰੇ ਕੋਈ।
ਤੇਰੇ ਦਸਤੂਰ ਨੂੰ, ਮੰਨਾਂ ਮੈਂ ਕਿਸ ਵਾਸਤੇ।
ਧੀਆਂ ਦੀ ਕਿਸਮਤ ਲਿਖਣ ਵਾਲ਼ਿਆ।?
ਨਾ ਮੰਨਜੂਰ ਸਾਨੂੰ, ਤੇਰੇ ਲਿਖੇ ਜਾਬਤੇ।
ਮਾਰਾਂ ਨਿੱਤ ਚੋਟ, ਛੱਡ ਦੇ ਖੋਟ।
ਕੁਦਰਤ ਸੰਗ, ਨਹੀਂ ਕੋਈ ਮੰਗ।
ਇਹ ਤੈਥੋਂ ਕੰਧ,ਕਦੇ ਨਾ ਢਹਿਣੀ।
ਸਰਬ ਨੂੰ ਨਾਨਕ ਸਾਹਿਬ ਦੀ ਓਟ।
ਸਰਬਜੀਤ ਕੌਰ ਪੀਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly