(ਸਮਾਜ ਵੀਕਲੀ)
ਸਿਮਟ ਕੇ ਬਿੰਦੂ ਹੋਇਆ ਹਾਂ
ਜਾਂ ਫੈਲ ਕੇ ਅੰਬਰ !
ਨਵਾਂ ਝੱਗਾ ਪਾ ਕੇ
ਨਵਾਂ ਜਿਹਾ ਨਾ ਲੱਗੇ ਆਪਣਾ ਆਪਾ
ਗੱਲ ਜੋ ਕਹਿਣ ਲੱਗਦਾਂ
ਕਹਿੰਦਾ ਕਹਿੰਦਾ ਚੁੱਪ ਹੋ ਜਾਵਾਂ
ਹਰ ਗੱਲ ਲੱਗੇ ਪਹਿਲਾਂ ਕਹੀ ਹੋਈ
ਕਾਰਜ ਜੋ ਕਰਾਂ
ਸਦੀਆਂ ਤੋਂ ਹੋ ਰਿਹਾ
ਹਰ ਨਵਾਂ ਪਲ
ਲੱਗੇ ਪਹਿਲਾਂ ਹੀ ਜਿਉਂਇਆ ਹੋਇਆ
ਪਤਾ ਨਹੀਂ
ਕੁਝ ਪਾ ਲਿਆ ਹੈ
ਜਾਂ ਖੋ ਦਿੱਤਾ ਹੈ ਸਭ ਕੁਝ !
ਸੰਦੀਪ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly