(ਸਮਾਜ ਵੀਕਲੀ)
ਮੇਰੇ ਤੋਂ ਪਹਿਲੋਂ ਵੀ ਕੋਈ ਇੱਥੇ ਸਿਸਕਿਆ ਹੋਣਾ
ਐਵੇਂ ਤਾਂ ਨਹੀਂ ਫਿਜ਼ਾਵਾਂ ਵਿਚ ਮਾਤਮ ਹੈ, ਸੋਗ ਹੈ
ਇਸ ਜੰਗਲ ਦੀ ਜੜ੍ਹ ਨੂੰ ਕੇਹਾ ਲੱਗਿਆ ਦੀਮਕ
ਧੁਖ ਰਿਹਾ ਹਰ ਟਾਹਣ, ਨਿਰਬਲ ਹੈ, ਕਮਜ਼ੋਰ ਹੈ
ਇਹ ਤਾਂ ਨਹੀਂ ਮੈਂ ਜਾਣਦਾ ਨਹੀਂ ਟੋਟਕੇ, ਇਲਾਜ
ਫਿਰ ਵੀ ਪੂਰਾ ਨਿਗਲ਼ ਗਿਆ ਇਹ ਕੈਸਾ ਰੋਗ ਹੈ
ਸੂਹਾ ਪਾ ਦਿਓ ਚੂੜਾ ਦੋਹਰਾ ਸਿਰ ਤੇ ਦਿਓ ਸਾਲੂ
ਸਿਰਫ਼ ਲਾਸ਼ ਨਹੀਂ, ਲਾਸ਼ ਦੀਆਂ ਸੱਧਰਾਂ ਦਾ ਭੋਗ ਹੈ
ਲਾਂਬੂ ਮਿਲਿਆ ਨਾ ਮੁਕਤੀ ਚਿਤਾ ਸੁਲਗਦੀ ਰਹੀ
ਇਹ ਖ਼ੁਦ ਲਿਖੇ ਨੇ ਲੇਖ ਜਾਂ ਕਦੀਮੋ ਸੰਜੋਗ ਹੈ
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly