(ਸਮਾਜ ਵੀਕਲੀ)
ਹੋ ਜਾਂਦਾ
ਜੋ ਮੈਂ ਸੋਚਾਂ,ਉਹ ਨਹੀਂ ਹੁੰਦਾ
ਜੋ ਸੋਚਾਂ ਨਾ ਉਹ ਹੋ ਜਾਂਦਾ
ਮੈਨੂੰ ਨੀਂਦਰ ਆਉਂਦੀ ਨਹੀਓਂ
ਬਾਕੀ ਸਾਰਾ ਘਰ ਸੌਂ ਜਾਂਦਾ
ਆਪਣਾ ਬਣ ਕੇ ਜੋ ਵੀ ਆਵੇ
ਪਾਸਾ ਵੱਟ ਕੇ ਔਹ ਜਾਂਦਾ
ਦੁੱਖ ਦੀ ਘੜੀ ਆਵੇ ਜਦ ਵੀ
ਸਮੇਂ ਦਾ ਬੱਦਲ ਖਲੋ ਜਾਂਦਾ
ਲੋਕਾਂ ਸਾਵੇਂ ਲੱਖ ਡੱਕਾਂ ਭਾਂਵੇਂ
ਨੀਰ ਅੱਖਾਂ ‘ਚੋਂ ਚੋਅ ਜਾਂਦਾ
ਸ਼ੀਸ਼ਾ ਜਿਸਨੂੰ ਵੀ ਵਿਖਾਵਾਂ
ਉਹ ਆਪਾ ਕਾਹਤੋਂ ਖੋ ਜਾਂਦਾ
ਮੈਂ ਤਾਂ ਵਾਰੀ ਜਾਵਾਂ ਉਸ ‘ਤੋਂ
ਐਬ ਜੋ ਮੇਰੇ ਲੁੱਕੋ ਜਾਂਦਾ।
ਨੂਰਦੀਪ ਕੋਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly