(ਸਮਾਜ ਵੀਕਲੀ)
ਇਹ ਨਾ ਸਮਝੀਂ ਡਰ ਜਾਵਾਂਗਾ।
ਡਰ ਕੇ ਅੰਦਰ ਵੜ ਜਾਵਾਂਗਾ।
ਤਖ਼ਤ ਤਾਜ਼ ਨੂੰ ਤੋੜ ਕੇ ਤੇਰੇ।
ਸੱਚ ਲਈ ਸੂਲ਼ੀ ਚੜ੍ਹ ਜਾਵਾਂਗਾ।
ਕਲਮ ਦੀ ਤਾਕਤ ਕੋਲ ਹੈ ਮੇਰੇ।
ਲਿਖ ਕੇ ਸਭ ਕੁਝ ਧਰ ਜਾਵਾਂਗਾ।
ਖੁਦ ਨੂੰ ਸਮਝ ਨਾ ਵੱਡਾ ਫ਼ਨੀਅਰ।
ਜੀਭ ਤੇਰੀ ਤੇ ਲੜ ਜਾਵਾਂਗਾ।
ਮੌਸਮ ਦਾ ਗੁਲਾਮ ਨਹੀਂ ਹਾਂ
ਪੱਤਝੜ ਆਈ ਤਾਂ ਝੜ ਜਾਵਾਂਗਾ।
ਲੋੜ ਪਈ ਤਾਂ ਮਜ਼ਲੂਮਾਂ ਲਈ।
ਸੀਨਾ ਤਾਣ ਕੇ ਖੜ ਜਾਵਾਂਗਾ।
ਅੰਬਰ ਰੌਸ਼ਨ ਹੋ ਜਾਵੇਗਾ।
ਐਸੀ ਪੌੜੀ ਚੜ੍ਹ ਜਾਵਾਂਗਾ।
ਕਰਦਾ ਨਹੀਂ ਜ਼ਮੀਰ ਦਾ ਸੌਦਾ।
ਸਿਰ ਤੋਂ ਅੱਡ ਕਰ ਧੜ ਜਾਵਾਂਗਾ।
ਤੂੰ ਦੋਜ਼ਖ਼ ਦੀ ਅੱਗ ਵਿਚ ਸੜਨਾ।
ਮੈਂ ਜੰਨਤ ਵਿਚ ਵੜ ਜਾਵਾਂਗਾ।
ਸੁਖਵਿੰਦਰ
9592701096
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly