ਕਵਿਤਾ

ਸਿਮਰਨਜੀਤ ਕੌਰ ਸਿਮਰ
(ਸਮਾਜ ਵੀਕਲੀ)
ਏਹ ਜੋ ਮੇਰੀ ਗੱਲ ਨਈਂ ਕਰਦੇ
ਸੱਚੀ  ਮੇਰੀ  ਗੱਲ  ਕਰਦੇ  ਨੇ।
ਝੂਠੇ – ਝੂਠੇ  ਹੁੰਦਿਆਂ  ਵੀ  ਏ,
ਸੱਚ ਨੂੰ ਆਪਣੇ ਵੱਲ ਕਰਦੇ ਨੇ।
ਮਸਲੇ ਦੀ ਕੋਈ ਗੱਲ ਨਹੀਂ ਕਰਦੇ,
ਉਂਝ ਏਹ  ਭਾਵੇਂ  ਗੱਲ  ਕਰਦੇ  ਨੇ।
ਕਿੰਝ  ਏ  ਆਦਮ  ਵਰਗੇ  ਬੰਦੇ,
ਛਿੱਲ  ਕੇ  ਪਿੰਡੇ  ਛੱਲ  ਕਰਦੇ  ਨੇ।
ਰੱਖ  ਨਕ਼ਾਬਾਂ  ਚਿਹਰੇ  ਉੱਤੇ ,
ਦਾਅਵੇ ਬਸ ਪਲ਼ ਪਲ਼ ਕਰਦੇ ਨੇ।
ਨਿੱਤ ਏ ਮਾਰਨ ਲੱਕ ਚ ਮੁੱਕੀਆਂ,
ਹਮਲੇ  ਅੱਜ ਤੇ ਕੱਲ੍ਹ  ਕਰਦੇ  ਨੇ।
ਏਹ ਜੋ ਮੇਰੀ ਗੱਲ ਨਈਂ ਕਰਦੇ,
ਸੱਚੀ  ਮੇਰੀ  ਗੱਲ  ਕਰਦੇ  ਨੇ।
ਸਿਮਰਨਜੀਤ ਕੌਰ ਸਿਮਰ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ / ਤਲਾਸ਼
Next articleਮਜ਼੍ਹਬ