(ਸਮਾਜ ਵੀਕਲੀ)
ਅੱਲ੍ਹੇ – ਅੱਲ੍ਹੇ ਫੱਟ ਨੇ ਅਜੇ ਸੱਜਰੀ – ਸੱਜਰੀ ਟੁੱਟੀ ਯਾਰੀ ਦੇ।
ਲਹੂ ਭਿੱਜੇ – ਭਿੱਜੇ ਦੰਦ ਨੇ ਅਜੇ ਦਿਲ ਤੇ ਚੱਲੀ ਆਰੀ ਦੇ।
ਤੋੜਨ ਲੱਗਿਆਂ ਬੋਲੇ ਜੋ ਕੰਨਾਂ ਵਿੱਚ ਕੌੜੇ – ਕੌੜੇ ਬੋਲ ਗੂੰਜਦੇ
ਗੰਨੇ ਦੀ ਪੋਰੀ ਮਿਸਰੀਓ ਮਿੱਠੀ ਜਾਨੋ ਪਿਆਰੀ ਦੇ।
ਕੀ ਹੋਇਆ ਜੇ ਕੋਈ ਮਹਿਬੂਬ ਦੇ ਪੈਰੀਂ ਦਿਲ ਰੱਖ ਵੀ ਦੇਵੇ
ਐਨੇ ਬੇਤਰਸ ਨਾ ਹੋਈਏ ਸੱਜਣਾ ਐਦਾ ਤੇ ਠੇਡੇ ਨਹੀਂ ਮਾਰੀਦੇ।
ਤੂੰ ਵੀ ਕਮਲੈਂ ਦਿਲਾਂ ਕੁਝ ਤੇ ਬਚਾ ਕੇ ਰੱਖੀਏ ਖੁਦ ਲਈ
ਸਾਰੇ ਦੇ ਸਾਰੇ ਹਾਸੇ ਤੇ ਨਹੀਂ ਨਾ ਕਿਸੇ ਤੋਂ ਵਾਰੀਦੇ।
ਉੱਡਣਾ ਸਿਖਾਈਏ ਖੁਦ ਜੇ ਕਿਸੇ ਬੋਟ ਤਾਈਂ ਦਿਲਾ
ਖੌਫ਼ ਨਾ ਰੱਖੀਏ ਵਿੱਚ ਦਿਲਾਂ ਦੇ ਫਿਰ ਉੱਚੀ ਉਡਾਰੀ ਦੇ।
ਹੁਣ ਬਹਿ – ਬਹਿ ਉਦਾਸੀਆਂ ਰਾਤਾਂ ਨੂੰ ਤਾਰੇ ਗਿਣੀਏ
ਲਾ – ਲਾ ਕਲੇਜੜੇ ਖ਼ਤ ਪੁਰਾਣੇ ਤਪਦੇ ਸੀਨੇ ਠਾਰੀਦੇ।
ਸਿੱਲੇ – ਸਿੱਲੇ ਨੈਣ ਉਡੀਕਾਂ ਭਰੇ ਅਲਵਿਦਾ ਆਖ ਰਹੇ
ਸੁੱਕੇ – ਸੁੱਕੇ ਹੋਂਠ ਕਰ ਫ਼ਰਿਆਦਾ ਦੁਆਵਾਂ ਵਾਰੀਦੇ।
ਜਿਨ੍ਹਾਂ ਇਹ ਇਸ਼ਕ ਦੀਵਾਨਾ ਉਨ੍ਹਾਂ ਹੀ ਬੁਰਾ ਜ਼ਮਾਨਾ
ਤਾਂਹੀਓਂ ਜੰਗ ‘ਦੀਪ’ ਦਿਲਾਂ ਦੇ ਜਿੱਤ – ਜਿੱਤ ਕੇ ਹਾਰੀਦੇ।
ਜ..ਦੀਪ ਸਿੰਘ
ਪਿੰਡ ਕੋਟੜਾ ਲਹਿਲ
ਜ਼ਿਲ੍ਹਾ ਸੰਗਰੂਰ
ਮੋਬਾ:9876004714
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly