(ਸਮਾਜ ਵੀਕਲੀ)
ਨਾ ਚੜ੍ਹਿਆ ਬੱਦਲ ਇੱਥੇ ਤੇ ਨਾ ਇੱਥੇ ਕੋਈ ਛਿੱਟ ਪਈ |
ਫਿਰ ਵੀ ਮੇਰੇ ਲੋਕਾਂ ਦੀ ਭੂਮੀ ਪਾਣੀ ਦੇ ਵਿਚ ਡੁੱਬ ਗਈ |
ਬੰਜ਼ਰ ਭੋਂ ਉੱਤੇ ਅੰਨ ਉਗਾ ਜਿਸ ਨੇ ਸੰਕਟ ਸੀ ਦੂਰ ਕਰੇ ,
ਭੰਡਣ ਹੀ ਲੱਗ ਪਈਂਦੀ ਉਸਨੂੰ ਹੁਣ ਤਾਂ ਹਰ ਸਰਕਾਰ ਬਈ |
ਲੋਕਾਂ ਦੇ ਪੁੱਤ ਨਸ਼ੇ ‘ਤੇ ਲਾਉ ਆਪਣਿਆਂ ਨੂੰ ਤਖ਼ਤ ਬਿਠਾਓ,
ਸੋਚ ਇਵੇਂ ਦੀ ਘਟੀਆ ਕਈਆਂ ਰੱਖੀ ਹੈ ਜ਼ਿਹਨ ‘ਚ ਪਾਲ ਭਈ |
ਨਿਰਸੰਕੋਚ ਰਹੇ ਫਿਰ ਥਾਂ-ਥਾਂ ਨਸ਼ਿਆਂ ਦੇ ਸੌਦਾਗਰ ਜ਼ੋ ਨੇ ,
ਐਪਰ ਨੱਥ ਨਸ਼ੇ ਤਾਈਂ ਪਾਉਂਦੇ ਪੁੱਜ ਗਏ ਨੇ ਜੇਲ੍ਹ ਕਈ |
ਥਾਂ-ਥਾਂ ਪਹਿਰੇਦਾਰ ਬਿਠਾ ਕੇ ਉਸ ਨੇ ਹੁਕਮ ਸਖ਼ਤ ਦਿੱਤੇ ਨੇ ,
ਜ਼ੋ ਵੀ ਸੱਚ ਸੁਣਾਉਂਦੀ ਯਾਰੋ ਹਰ ਉਹ ਆਵਾਜ਼ ਦਬਾਉਣ ਲਈ |
ਲੋਕਾਂ ਜਿਹੜੇ ਤਨ ਢੱਕਣ ਖ਼ਾਤਰ ਪਹਿਨੇ ਹੋਏ ਲੀਰੇ ਨੇ ,
ਹੁਣ ਉਹ ਵੀ ਲਾਹੁਣਾ ਚਾਹੁੰਦੇ ਨੇ ਉਹ ਤਾਂ ਧੰਨੇਸਾਹ ਲਈ |
ਰਲ ਮਿਲ ਸੋਚ ਵਿਚਾਰ ਕਰੋ ਹੁਣ ਸੰਭਲ-ਸੰਭਲ ਤੁਰਨਾ ਪੈਣਾ,
ਕੰਗਾਲੀ ਗਲ਼ ਪਾਉਣ ਲਈ ਸਾਡੇ ਸ਼ਾਤਰ ਕਰਦੇ ਅੱਤ ਬਈ |
ਨਿਸ਼ਾਨ ਸਿੰਘ
ਪਿੰਡ ਤੇ ਡਾਕ: ਜੌੜਾ ਸਿੰਘਾ
ਜ਼ਿਲ੍ਹਾ : ਗੁਰਦਾਸਪੁਰ
ਫੋਨ: 9646540249
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly