ਦਬੁਲੀਆਂ ਚ ਹੋਣ ਵਾਲੇ ਦੂਸਰੇ ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ਚ 16 ਟੀਮਾਂ ਲੈਣਗੀਆਂ ਭਾਗ -ਸੱਜਣ ਸਿੰਘ ਚੀਮਾ

ਖੇਡ ਮੰਤਰੀ ਮੀਤ ਹੇਅਰ ਕਰਨਗੇ ਟੂਰਨਾਮੈਂਟ ਦਾ ਉਦਘਾਟਨ
ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਰਨਗੇ
ਕਪੂਰਥਲਾ ,  (ਕੌੜਾ)- ਪੰਜਾਬ ਵਿੱਚ ਬਾਸਕਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਕਪੂਰਥਲਾ ਦੇ ਪਿੰਡ ਦਬੂਲੀਆਂ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਦੂਸਰਾ ਆਲ ਇੰਡੀਆ 5 ਦਿਨਾਂ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ 4 ਮਾਰਚ ਤੋਂ 8 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਕਪੂਰਥਲਾ ਸ਼ਹਿਰ ਦੇ ਇਕ ਨਿਜੀ ਹੋਟਲ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇਸ ਬਾਸਕਟਬਾਲ ਟੂਰਨਾਮੈਂਟ ਵਿੱਚ ਲੜਕੀਆਂ ਦੀਆਂ ਅੱਠ ਟੀਮਾਂ ਕੇਐਸਈਬੀ,ਇਨਕਮ ਟੈਕਸ ਚੇਨਈ, ਸਾਊਥ ਸੈਂਟਰਲ ਰੇਲਵੇ ਹੈਦਰਾਬਾਦ, ਈਸਟਰ ਰੇਲਵੇ ਕਲਕੱਤਾ,ਉਤਰ ਰੇਲਵੇ ਦਿੱਲੀ, ਸੈਂਟਰਲ ਰੇਲਵੇ ਮੁੰਬਈ ਤੇ ਬਲਕਾਰ ਸਿੰਘ ਚੀਮਾ ਕਲੱਬ ਦਬੁਲੀਆਂ ਅਤੇ ਅੱਠ ਲੜਕਿਆਂ ਦੀਆਂ ਟੀਮਾਂ ਪੰਜਾਬ ਪੁਲਿਸ,ਉਤਰ ਰੇਲਵੇ,ਇਨਕਮ ਟੈਕਸ, ਨੇਵੀ ਮੁੰਬਈ, ਭਾਰਤੀ ਸੈਨਾ,ਕੇਐਸਈਬੀ, ਲੁਧਿਆਣਾ ਬਾਸਕਟਬਾਲ ਅਕੈਡਮੀ, ਇੰਡੀਅਨ ਬੈਂਕ ਚੇਨਈ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦਾ ਉਦਘਾਟਨ ਖੇਡ ਮੰਤਰੀ ਮੀਤ ਹੇਅਰ ਕਰਨਗੇ, ਜਦਕਿ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ, ਕੈਬਨਿਟ ਮੰਤਰੀ ਲਾਲਜੀਤ ਭੁੱਲਰ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਖ ਵੱਖ ਦਿਨਾਂ ਵਿਚ ਸ਼ਾਮਿਲ ਹੋਣਗੇ।
ਉਨਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਮੁਕਾਬਲੇ ਸ਼ਾਮ ਨੂੰ ਖੇਡੇ ਜਾਣਗੇ ਅਤੇ ਮੁਕਾਬਲੇ ਲੀਗ ਅਤੇ ਨਾਕ ਆਊਟ ਅਧਾਰ ਤੇ ਖੇਡੇ ਜਾਣਗੇ। ਦੋਹਾਂ ਵਰਗਾਂ ਵਿਚ ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ 2 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਲੜਕਿਆਂ ਦੇ ਵਰਗ ਵਿੱਚ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਬੁਲਟ ਮੋਟਰਸਾਈਕਲ ਅਤੇ ਲੜਕੀਆਂ ਦੇ ਵਰਗ ਵਿੱਚ ਟੂਰਨਾਮੈਂਟ ਦੀ ਬੈਸਟ ਖਿਡਾਰਨ ਨੂੰ ਸਕੂਟਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੌਰਾਨ ਖੇਡ ਜਗਤ ਨਾਲ ਜੁੜੀਆਂ ਹੋਈਆਂ ਉੱਘੀਆਂ ਹਸਤੀਆਂ ਮੌਜੂਦ ਰਹਿਣਗੀਆਂ। ਟੂਰਨਾਮੈਂਟ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਹਨਾਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਟੂਰਨਾਮੈਂਟ ਇੱਕ ਛੋਟੇ ਜਿਹੇ ਪਿੰਡ ਵਿੱਚ ਹੋ ਰਿਹਾ ਹੈ ਅਤੇ ਇਸ ਟੂਰਨਾਮੈਂਟ ਵਿੱਚ ਦੇਸ਼ ਦੀਆਂ ਉੱਚ ਕੋਟੀ ਦੀਆਂ ਟੀਮਾਂ ਭਾਗ ਲੈਣੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਵਿੱਚ ਕਈ ਅੰਤਰਰਾਸ਼ਟਰੀ ਖਿਡਾਰੀ ਹਿੱਸਾ ਹੋਣਗੇ। ਇਸ ਮੌਕੇ ਤੇ ਬਲਾਕ ਪ੍ਰਧਾਨ ਸੰਨੀ ਰੱਤੜਾ,ਬਲਾਕ ਪ੍ਰਧਾਨ ਬਿਕਰਮ ਸਿੰਘ ਉੱਚਾ,ਬਲਾਕ ਪ੍ਰਧਾਨ ਪ੍ਰੇਮ ਕਾਲੀਆ,ਬਲਾਕ ਪ੍ਰਧਾਨ ਗੁਰਚਰਨ ਸਿੰਘ ਬਿੱਟੂ ਜੈਨਪੁਰ,ਚੇਅਰਮੈਨ ਮਾਰਕੀਟ ਕਮੇਟੀ ਮੁਹੰਮਦ ਰਫ਼ੀ, ਦਿਲਪ੍ਰੀਤ ਸਿੰਘ ਟੋਡਰਵਾਲ ਬਲਾਕ ਪ੍ਰਧਾਨ,ਜਸਵੰਤ ਸਿੰਘ, ਦਿਲਬਾਗ ਸਿੰਘ,ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਅਕਾਸ਼ਦੀਪ ਸਿੰਘ, ਬਲਾਕ ਪ੍ਰਧਾਨ ਮਲਕੀਤ ਸਿੰਘ, ਬਲਾਕ ਪ੍ਰਧਾਨ ਕਮਲ ਸੋਨੀ,ਜਸਕਮਲ ਸਿੰਘ, ਸੋਨੂੰ ਮੋਠਾਂਵਾਲ, ਸੁੱਖ ਭੁਲਾਣਾ, ਬਲਾਕ ਪ੍ਰਧਾਨ ਨੇਗੀ ਆਰਸੀਐਫ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਫੱਤੂਢੀਂਗਾ ਦੇ ਬੀ .ਕਾਮ ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ
Next articleIran elections: Polling underway, Supreme leader casts vote