(ਸਮਾਜ ਵੀਕਲੀ)
ਆਇਆ ਸਾਉਂਣ ਦਾ ਮਹੀਨਾ
ਗੇੜਾ ਮਾਰ ਵੇ ਸ਼ੌਕੀਨਾ
ਤੇਰੇ ਨਿੱਤ ਦੇ ਵੇ ਲਾਰੇ
ਸਾਥੋਂ ਜਾਦੇ ਨੀ ਸਹਾਰੇ
ਕਾਹਨੂੰ ਜਾਂਵੇ ਐਵੇਂ ਜਿੰਦ ਤੜਫਾਈ ਸੱਜਣਾਂ
ਹੁਣ ਝੱਲੀ ਨਹੀਂ ਜਾਂਦੀ ਵੇ ਜੁਦਾਈ ਸੱਜਣਾ।
ਪੱਗ ਬੰਨ ਕੇ ਗੁਲਾਬੀ
ਟੌਹਰ ਰੱਖੀਂ ਵੇ ਨਵਾਬੀ
ਵੇ ਤੂੰ ਛੁੱਟੀ ਲੈਕੇ ਆਵੀਂ
ਮੇਰਾ ਸਾਉਂਣ ਨਾਂ ਲੰਘਾਵੀਂ
ਤੇਰੇ ਸਾਹਬ ਨੂੰ ਤੂੰ ਗੱਲ ਸਮਝਾਈਂ ਸੱਜਣਾ
ਹੁਣ ਝੱਲੀ ਨਹੀਂ ਜਾਂਦੀ ਵੇ ਜੁਦਾਈ ਸੱਜਣਾ।
ਸੂਟ ਪਾਵਾਂ ਕਿਵੇਂ ਸੋਹਣਾ
ਆਵੇ ਅੱਖੀਆਂ ਚ ਰੋਣਾ
ਕਿਵੇਂ ਮਨ ਸਮਝਾਵਾਂ
ਕਿਵੇਂ ਤੀਆਂ ਵਿੱਚ ਜਾਵਾਂ
ਬੋਲੀ ਤੇਰੇ ਨਾਂ ਤੇ ਸਖੀਆਂ ਨੇ ਪਾਈ ਸੱਜਣਾ
ਹੁਣ ਝੱਲੀ ਨਹੀਂ ਜਾਂਦੀ ਵੇ ਜੁਦਾਈ ਸੱਜਣਾ।
ਨਿਰਮਲ ਕਰੇ ਵੇ ਉਡੀਕਾਂ
ਨਿੱਤ ਗਿਣਦੀ ਤਰੀਕਾਂ
ਕਿਤੇ ਚੈਨ ਨਾਂ ਵੇ ਆਵੇ
ਘਰ ਵੱਢ ਵੱਢ ਖਾਵੇ
ਅਸੀਂ ਨਾਮ ਤੇਰੇ ਜਿੰਦ ਲਿਖਵਾਈ ਸੱਜਣਾ
ਹੁਣ ਝੱਲੀ ਨਹੀਂ ਜਾਂਦੀ ਵੇ ਜੁਦਾਈ ਸੱਜਣਾ
ਨਿਰਮਲਾ ਗਰਗ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly