ਕਵਿਤਾ

ਸਰਬਜੀਤ ਸਿੰਘ ਭਟੋਏ

(ਸਮਾਜ ਵੀਕਲੀ)

ਹੌਲੀ-ਹੌਲੀ ਵਿਸਰ ਦਾ ਜਾਵੇ , ਊੜਾ ਤੇ ਜੂੜਾ।
ਦੌਹਾਂ ਨਾਲ ਪੰਜਾਬੀਆਂ ਦਾ,ਹੈ ਰਿਸ਼ਤਾ ਵੀ ਗੂੜਾ।
ਦੁੱਧ, ਦਹੀਂ ਤੇ ਮੱਖਣ, ਲੱਸੀ, ਚੱਟਣੀ ਗੰਡੇ ਦੀ।
ਮਿੱਸੀ ਰੋਟੀ ਪਾਣੀ ਹੱਥੀ, ਗੱਲ ਕਰੀਏ ਮੰਡੇ ਦੀ।
ਸੌਣ ਮਹੀਨੇ ਨਾਲ ਖੀਰ ਦੇ, ਪੱਕਦਾ ਸੀ ਪੂੜਾ।
ਹੌਲੀ-ਹੌਲੀ ਵਿਸਰ ਦਾ ਜਾਵੇ, ਊੜਾ ਤੇ ਜੂੜਾ।
ਦੌਹਾਂ ਨਾਲ ਪੰਜਾਬੀਆਂ ਦਾ,ਹੈ ਰਿਸ਼ਤਾ ਵੀ ਗੂੜਾ।
ਤੀਆਂ ਦੇ ਦਿਨ ਵਿੱਚ ਸੱਥ ਦੇ, ਆਉਣਾ ਕੁੜੀਆਂ ਨੇ।
ਟੋਲੀਆਂ ਬੰਨ੍ਹ ਕੇ ਗਿੱਧੇ ਵਿੱਚ, ਨਚਾਉਣਾ ਕੁੜੀਆਂ ਨੇ।
ਸੱਜ-ਵਿਆਹੀ ਕੁੜੀਆਂ ਬਾਂਹੀਂ, ਨੱਚਦਾ ਸੀ ਚੂੜਾ।
ਹੌਲੀ-ਹੌਲੀ ਵਿਸਰ ਦਾ ਜਾਵੇ , ਊੜਾ ਤੇ ਜੂੜਾ।
ਦੌਹਾਂ ਨਾਲ ਪੰਜਾਬੀਆਂ ਦਾ ,ਹੈ ਰਿਸ਼ਤਾ ਵੀ ਗੂੜਾ।
ਮੁੱਛ ਫੁੱਟੀ ਤੋਂ ਚੋਬਰ ਕਿਹੜਾ, ਘੱਟ ਕਹਾਉਂਦੇ ਸੀ।
ਲੰਮੀ ਹੇਕ ਤੇ ਮਿਰਜਾ, ਢੋਲਾ, ਮਾਹੀਆ ਗਾਉਂਦੇ ਸੀ।
ਖੇਡ ਕਬੱਡੀ ਵਿੱਚ ਮੈਦਾਨੇ, ਪੱਟਦੇ ਸੀ ਧੂੜਾਂ।
ਹੌਲੀ-ਹੌਲੀ ਵਿਸਰ ਦਾ ਜਾਵੇ, ਊੜਾ ਤੇ ਜੂੜਾ।
ਦੌਹਾਂ ਨਾਲ ਪੰਜਾਬੀਆਂ ਦਾ,ਹੈ ਰਿਸ਼ਤਾ ਵੀ ਗੂੜਾ।
ਜਿਹੜੀ ਕੌਮ ਪਿਛੋਕੜ ਭੁੱਲੇ, ਜਿਊਦੀਂ ਨਹੀਂ ਰਹਿੰਦੀ।
ਅਣਖਾਂ ਵਾਲੀ ਕੌਮ ਕਦੇ ਵੀ, ਗੁਲਾਮੀ ਨਹੀਂ ਸਹਿੰਦੀ।
ਹੋਵੇ ਭਟੋਏ ਸਦਾ ਪੰਜਾਬੀ, ਸਿਦਕੋ ਜੋ ਪੂਰਾ।
ਹੌਲੀ-ਹੌਲੀ ਵਿਸਰ ਦਾ ਜਾਵੇ, ਊੜਾ ਤੇ ਜੂੜਾ।
ਦੌਹਾਂ ਨਾਲ ਪੰਜਾਬੀਆਂ ਦਾ, ਹੈ ਰਿਸਤਾ ਵੀ ਗੂੜਾ।
  ਸਰਬਜੀਤ ਸਿੰਘ ਭਟੋਏ 
  ਚੱਠਾ ਸੇਖਵਾਂ (ਸੰਗਰੂਰ) 
  9257023345
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁਫਨਾ 
Next articleਕਹਾਣੀ:-  ਚੱਲ ਤੂੰ ਆਪਣੇ ਕਮਰੇ ਵਿਚ ਜਾਹ!  ਉਹ ਤਾਂ ਮੁੰਡਾ ਖੁੰਡਾ ਹੈ।