(ਸਮਾਜ ਵੀਕਲੀ)
ਰਾਤ ਸੁਪਨੇ ਜਗਾਇਆ
,ਰੁਲਾਇਆ ਮੈਨੂੰ
ਦੇਖ,ਧਰਤੀ ਮਾਂ ਦੇ
ਨਾਲ ਬੈਠੀ ਮੇਰੀ ਮਾਂ
ਕੁਝ ਦੁੱਖ ਸੁੱਖ ਫ਼ਰੋਲ਼ਦੀਆਂ
ਨਜ਼ਰੀਂ ਪਈਆਂ
ਗਮ ਵੰਡਦੀਆਂ ਸਨ
ਧਰਤੀ ਤੇ ਮੇਰੀ ਮਾਂ
ਘਰ-ਘਰ ਬੰਦੇ ਬੰਦੇ ਦੇ
ਸਵਾਰਥ ਗਿਣਾਉਂਦੀ ਧਰਤੀ
ਆਪ ਬੀਤੀ ਧਰਤੀ ਨੂੰ ਸੁਣਾਉਂਦੀ
ਹੋਣੀ ਮੇਰੀ ਮਾਂ
ਕਈ ਪਾਪ ਹੁਣ ਭਾਰੀ ਲੱਗਦੇ
ਧਰਤੀ ਕਹਿੰਦੀ ਹੋਣੀ
ਰਿਸ਼ਤਿਆਂ ਦੀਆਂ ਜਿਉਂਦੀਆਂ ਲਾਸ਼ਾਂ
ਗਿਣਾਉਂਦੀ ਹੋਣੀ ਮੇਰੀ ਮਾਂ
ਝੋਰਾ ਖਾ ਗਿਆ ਧਰਤੀ ਕਹੇ,
ਸੱਚ ਸ਼ਹੀਦੀ ਦੇਵੇ,
ਝੂਠ ਉਮਰਾਂ ਹੰਢਾ ਰਿਹਾ
ਝੂਠਾਂ ਦੇ ਅੰਗਾਰ,
ਅੱਗ ਮੇਰੇ ਵਿਹੜੇ ਵੀ ਮਚਾਈ,
ਕਈ ਬਣ ਆਪਣੇ ਮਿੱਟੀ ਪੈਰਾਂ ਦੀ
ਖਿਸਕਾਈ ਕਹੇਂ ਮੇਰੀ ਮਾਂ
ਧਰਤੀ ਕਹੇ ਹਰ ਸੌਗ਼ਾਤ ਦਿੱਤੀ ਬੁੱਧ ਮਤਾਂ ਨੂੰ
ਉਸੇਂ ਦਿੱਤੀ ਮੈਨੂੰ ਜ਼ਹਿਰ ਦਵਾਈ
ਪਿਠ ਵਾਲੇ ਖ਼ੰਜਰ ਸਭ ਇਕਠੇ ਹੋ ਗੲੇ
ਜਿਨ੍ਹਾਂ ਮੇਰੀ ਤੇ ਤੇਰੀ ਜਿੰਦ ਮੁੱਕਾਈ,
ਕਹਿੰਦੀ ਹੋਣੀ ਮੇਰੀ ਮਾਂ।
ਨਵਜੋਤਕੌਰ ਨਿਮਾਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly