ਕਵਿਤਾ

ਸਰਬਜੀਤ ਸੰਗਰੂਰਵੀ 

(ਸਮਾਜ ਵੀਕਲੀ)

ਜਿਉਂਦਾ ਕੌਣ ਹੈ ਸਾਡੇ ਲਈ,
ਅਸੀਂ ਤਾਂ ਕਦ ਦੇ ਕਿਸੇ ਤੇ ਮਰੇ ਹੋਏ ਹਾਂ।
ਨਾ ਤਰਿਆ ਕੋਈ ਨਾਲ ਸਾਡੇ,
ਅਸੀਂ ਤਾਂ ਖ਼ਾਬਾਂ ਵਿਚ ਹੀ ਤਰੇ ਹੋਏ ਹਾਂ।
ਮਹਿਕਣਾ,ਟਹਿਕਣਾ ਸੀ ਅਸਾਂ ਫੁੱਲ ਵਾਂਗ,
ਸਾਥ ਉਸਦਾ ਹੀ ਪਾ ਕੇ।
ਸਾਥ ਉਸਦਾ ਪਾ,ਹੋਣਾ ਸੀ ਧੰਨ ਧੰਨ,
ਦੱਸਦਾ ਦਿਲ ਦੀ ਗਾ ਕੇ।
ਬਿਨ ਉਸ ਦੇ ਕੋਲਾ ਹੋ ਗਿਆ,
ਮੈਂ ਸੜ੍ਹ‌ ਸੜ੍ਹ ਕੇ।
ਹੋ ਗਿਆ ਮੈਂ ਤਾਂ ਬੋਲ ਕਦ ਦਾ,
ਰਾਹਾਂ ਚ ਖੜ੍ਹ ਖੜ੍ਹ ਕੇ।
ਨਹੀਂ ਮੈਨੂੰ ਮਲਾਲ ਕੋਈ, ਇਸ਼ਕ ਚ ਮਿਲੀਆਂ ਹਾਰਾਂ ਦਾ।
ਨਹੀਂ ਮੈਨੂੰ ਮਲਾਲ ਕੋਈ,
ਖਾਧੀਆਂ ਕਈ ਮਾਰਾਂ ਦਾ।
ਬਾਜ਼ੀ ਇਸ਼ਕ ਦੀ ਖੇਡੀ ਮੈਂ,
ਵਿਸ਼ਵਾਸ ਕਿਸੇ ਤੇ ਕਰ ਕਰ ਕੇ।
ਕਦੇ ਕੁਝ ਵੀ ਨਾ ਖੱਟਿਆ,
ਉਸ ਪਿੱਛੇ ਮੈਂ ਮਰ ਮਰ ਕੇ।
 ਸਰਬਜੀਤ ਸੰਗਰੂਰਵੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਨ ਸੰਤਾਲੀ 
Next articleਰਚਨਾ — ਰੂਹਾਂ ਦੇ ਰਿਸ਼ਤੇ