ਰਚਨਾ — ਰੂਹਾਂ ਦੇ ਰਿਸ਼ਤੇ

"ਬਲਰਾਜ ਚੰਦੇਲ ਜਲੰਧਰ। "

(ਸਮਾਜ ਵੀਕਲੀ)-ਰਿਸ਼ਤੇ ਕਹਿਣ ਨੂੰ ਤਾਂ ਕਈ ਤਰ੍ਹਾਂ ਦੇ ਹੁੰਦੇ ਹਨ।ਬੋਲਾਂ ਦੇ ਰਿਸ਼ਤੇ, ਲਫ਼ਜਾਂ ਦੇ ਰਿਸ਼ਤੇ ,ਰੂਹਾਂ ਦੇ ਰਿਸ਼ਤੇ। ਅੱਜਕਲ ਫੇਸਬੁਕੀ ਰਿਸ਼ਤੇ, ਪਰ ਇਹ ਵੀ  ਤਾਂ ਲਫਜ਼ਾ ਦੇ ਰਿਸ਼ਤੇ ਹਨ।

ਇਹ ਰਿਸ਼ਤੇ ਪਾਣੀ ਦੇ ਬੁਲਬਲੇ ਵਾਂਗ ਸ਼ੁਰੂ ਹੁੰਦੇ ਹਨ।ਇਕ ਨੇ ਪੋਸਟ ਪਾਈ ਤੇ ਕਈਆਂ ਨੇ  ਤਾਂ ਪੰਸਦ ਕਰ ਕੇ ਕੁਮੈਂਟ ਵੀ ਕਰ ਦੇਣੇ।ਕੁੱਝ ਕੁ ਤਾਂ ਕੁਮੈਂਟ ਤੇ ਕੁਮੈਂਟ ਵੀ ਕਰ ਦਿੰਦੇ ਹਨ।ਬਸ ਇਹ ਹੈ ਤਾਂ ਲਫਜ਼ਾ ਦੇ ਰਿਸ਼ਤੇ ਹੀ। ਇਹ ਪੋਸਟਾਂ  ਗੀਤ ਗਜ਼ਲ ਕਹਾਣੀਆਂ ਵੀ ਹੁੰਦੀਆਂ ਹਨ। ਇਨ੍ਹਾਂ ਦੀ ਤਾਰੀਫ਼ ਵਧਦੇ ਵਧਦੇ ਇਨ ਬੋਕਸ ਵੀ ਹੋ ਜਾਂਦੀ ਹੈ। ਜੋ ਇਕ ਤੰਦਰੁਸਤ ਪੋਜਿਟਿਵ ਵਰਤਾਰਾ  ਵੀ ਬਣ ਜਾਂਦਾ ਹੈ।ਫਿਰ ਨਵਾਂ ਰੁਝਾਨ ਗੁੱਡਮੋਰਨਿੰਗ ,
ਗੁੱਡ ਆਫਟਰ ਨੂਨ ,
ਗੁੱਡ ਈਵਨਿੰਗ ,ਗੁੱਡ ਨਾਈਟ ਤੇ ਦਿਨ ਤਿਉਹਾਰਾਂ ਦੀਆਂ ਵਧਾਈਆਂ ਤੱਕ ਚਲਿਆ ਜਾਂਦਾ ਹੈ।ਇਹ ਲਫ਼ਜ਼ਾਂ ਦੇ ਰਿਸ਼ਤੇ, ਮਿੱਠੇ ਤੇ ਦਿਲ ਨੂੰ ਪਸੰਦ ਆਉਣ ਵਾਲੇ ਲਫ਼ਜ਼ਾਂ ਕਰਕੇ ਪ੍ਰਫੁੱਲਿਤ ਹੁੰਦੇ ਹਨ।ਮਾੜੇ ਲਫ਼ਜ਼ ਵਰਤੇ ਨਹੀਂ ਤੇ ਰਿਸ਼ਤੇ ਗਾਇਬ। ਪਰ ਇਨ੍ਹਾਂ ਮਿੱਠੇ ਮਿੱਠੇ ਸੁਨੇਹੇ /ਮੈਸੇਜ ਕਰਕੇ /ਪੜਕੇ ਕਈਆਂ ਨੂੰ ਸੱਚੀ ਸਕੂਨ ਮਿਲਣ ਕਰਕੇ ਚਿੱਟੇ ਨਸ਼ੇ ਵਾਂਗ ਲਤ ਜਹੀ ਲਗ ਜਾਂਦੀ ਆ। ਕਈ ਤਾਂ ਵਿਹਲੇ ਰਿਟਾਇਰ ਬੰਦੇ/ਬੰਦੀਆਂ ਵਕਤ ਗੁਜਾਰਨ ਲਈ ਇਹ ਸਭ ਕਰਦੇ ਆ ,ਪਰ ਕਈ ਇਮੋਸ਼ਨਲ ਹੋਣੇ ਸ਼ੁਰੂ ਹੋ ਜਾਂਦੇ ਹਨ ।ਬਸ ਹੋ ਗਿਆ ਰੂਹ ਦਾ ਰਿਸ਼ਤਾ ਸ਼ੁਰੂ।ਰੂਹਾਂ ਦਾ ਰਿਸ਼ਤਾ ਹੋਣਾ ਬਹੁਤ ਸੁੱਚਾ ਤੇ ਸੱਚਾ ਅਹਿਸਾਸ ਹੈ ਜੇ ਕੋਈ ਨਿਭਾਵੇ। ਪਰ ਇਹ ਫੇਸ ਬੁੱਕੀ ਰਿਸ਼ਤਿਆਂ ਨੂੰ ਸਮਝਣ ਦੀ ਲੋੜ ਹੈ।ਇਹ ਰਿਸ਼ਤੇ ਲਫ਼ਜ਼ਾ ਦੇ ਰਿਸ਼ਤੇ ਹਨ।ਇਨ੍ਹਾਂ ਵਿੱਚੋਂ ਦੁਨਿਆਵੀ ਰਿਸ਼ਤੇ ਲੱਭਣ ਦੀ ਕੋਸ਼ਿਸ਼ ਨਾ ਕਰੋ ।ਜੇ ਤੁਸੀਂ  ਕਿਸੇ ਨਾਲ ਰੂਹ ਨਾਲ ਜੁੜੇ ਹੋ ਤਾਂ ਵੀ ਇਹ ਸੱਚ ਹੈ ਕਿ ਰੂਹ ਦੇ ਰਿਸ਼ਤਿਆਂ ਦਾ ਕੋਈ ਵੀ  ਦੁਨਿਆਵੀ  ਰਿਸ਼ਤਾ ਨਹੀਂ ਹੁੰਦਾ।ਇਹ ਸਾਰੇ ਰਿਸ਼ਤਿਆ ਤੋਂ ਵਖਰਾ ਤੇ ਸਭ ਤੋਂ ਉੱਪਰ ਹੁੰਦਾ ਹੈ। ਪਰ ਇਹ ਵੀ ਸੱਚ ਹੈ ਕਿ ਇਸ ਪੱਧਰ ਤੇ ਪਹੁੰਚ ਕੇ ਬਹੁਤੇ  ਵਰਤੇ ਹੋਏ ਲਫ਼ਜ਼ਾਂ ਦੇ ਅਸਰ ਹੇਠ ,ਕਹਿੰਦੇ ਤਾਂ ਰੂਹਾਂ ਦਾ ਰਿਸ਼ਤਾ ਹੈ ,ਪਰ ਇਕ ਧਿਰ ਵਖਰੇ ਵਰਤਾਰੇ ਵਲ ਤੁਰ ਪੈਂਦੀ ਹੈ।ਦੂਜੀ ਧਿਰ ਨੂੰ ਇਮੋਸ਼ਨਲ ਹੋਣ ਕਰਕੇ ਪਹਿਲਾਂ ਤਾਂ ਪਤਾ ਹੀ  ਨਹੀਂ ਲੱਗਦਾ।ਪਰ  ਜਦੋਂ ਸਮਝ ਆਉਂਦੀ ਹੈ , ਤਾਂ  ਹੁਣ ਉਸਦਾ ਅੰਤਰਮਨ ਟੁੱਟ ਰਿਹਾ ਹੁੰਦਾੇ ਹੈ । ਉਸਨੂੰ ਰੂਹ ਦਾ ਰਿਸ਼ਤਾ ਵੀ ਟੁੱਟਦਾ ਨਜ਼ਰ ਆਵੇਗਾ ।ਬਹੁਤ ਸਾਰੇ ਕੇਸਾਂ ਵਿੱਚ ਬਲੈਕ ਮੇਲਿੰਗ ਵੀ ਹੁੰਦੀ ਆ।ਇਵੇਂ ਰਿਸ਼ਤਾ ਤੇ ਭਾਵੇਂ ਨਾ ਰਹੇ ਪਰ ਦੂਜੇ ਦਾ ਅੰਤਰਮਨ ਟੁਟ ਜਾਂਦਾ ਹੈ।
ਇਹ ਸਭ ਕੁੱਝ ਕਿਉਂ ਲਿਖਿਆ ਗਿਆ? ਲਫ਼ਜ਼ਾਂ ਦੇ ਰਿਸ਼ਤੇ ਰੂਹ ਦੇ ਰਿਸ਼ਤੇ ਬਣ ਜਾਣ ਤਾਂ ਬਹੁਤ ਹੀ ਖੁਸ਼ਕਿਸਮਤੀ ਹੈ,ਜਿੰਦਗੀ ਸੋਹਣੀ ਬੀਤਦੀ ਹੈ,ਇਨਸਾਨੀਅਤ ਪਨਪਦੀ ਹੈ,ਇਸ ਨਾਲ ਅਪਣੇ ਦੁਨਿਆਵੀ ਰਿਸ਼ਤਿਆਂ ਵਿੱਚ ਵੀ ਮਜਬੂਤੀ ਆਉਂਦੀ ਹੈ ਤੇ ਪਰਿਵਾਰ ਵਿੱਚ ਸੋਹਣੀ ਨਿਭਦੀ ਹੈ ।ਪਰ ਇਹ ਵੀ ਸੱਚ ਹੈ ਤੇ ਯਾਦ ਰਹਿਣਾ ਚਾਹੀਦਾ ਹੈ ਕਿ “ਰੂਹਾਂ ਦੇ ਰਿਸ਼ਤਿਆਂ” ਦਾ ਅਪਣਾ  ਕੋਈ “ਦੁਨੀਆਵੀ ਰਿਸ਼ਤਾ” ਨਹੀਂ ਹੁੰਦਾ।
ਧੰਨਵਾਦ।
ਬਲਰਾਜ ਚੰਦੇਲ ਜੰਲਧਰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਬੁੱਧ ਚਿੰਤਨ / ਪੰਜਾਬ ਬਣਾਇਆ ਕਤਲਗਾਹ ?