(ਸਮਾਜ ਵੀਕਲੀ)
ਪਾਣੀ ਚੰਨ ਸੂਰਜ ਤੇ ਧਰਤੀ,ਅੰਬਰ ਹੋਏ ਪਲੀਤ।
ਜਦ ਤੋੰ ਇਸ ਦੁਨੀਆਂ ਦੇ,ਬੰਦੇ ਹੋ ਗਏ ਬਦਨੀਤ।
ਦੁਸ਼ਮਣ ਸਿਰ ਤੇ ਚੜਦਾ ਆਵੇ,ਹੀਲਾ ਤਾਂ ਕੋਈ ਕਰੀਏ
ਕਿਉਂ ਘਰਾਂ ਵਿੱਚ ਕੁੰਡੇ,ਲਾਕੇ ਬੈਠੇ ਓੰ ਭੈਅ ਭੀਤ।
ਉੱਚੇ ਲੰਮੇ ਗੱਭਰੂ ਕਿੱਥੇ ਹੈ, ਸੋਹਣੇੰ ਜੁੱਸਿਆਂ ਵਾਲੇ
ਨਸ਼ਿਆਂ ਦੇ ਰਾਹ ਪੈਕੇ ਚੰਦਰੇ,ਹੋ ਗਏ ਠੰਡੇ ਸੀਤ।
ਸੱਭਿਆਚਾਰ ਦੇ ਨਾਂ ਉੱਤੇ ਵੀ, ਤੋਰੀ ਫ਼ੁਲਕਾ ਚਲਦਾ
ਸੁਣਨ ਵਾਲੇ ਨਾ ਰਹਿਗੇ ਅੱਜਕੱਲ ਤਾਂ ਗਾਇਕਾਂ ਦੇ ਗੀਤ।
ਹੋਰ ਰੰਗਾਂ ਵਿੱਚ ਰੰਗੀ ਗਈ,ਹੈ ਦੁਨੀਆਂ ਰੰਗ ਬਿਰੰਗੀ
ਹਵਾ ਓਪਰੀ ਵਗਦੀ ਹੈ ਤੇ,ਬਦਲ ਗਈ ਹੈ ਰੀਤ।
ਤੂੰ ਫ਼ੀਰੇ ਦੂਰ ਗਿਆਂ ਨੂੰ ,ਐੰਵੇੰ ਚੇਤੇ ਕਰਦਾ ਰਹਿੰਨਾਂ
ਤੈਨੂੰ ਦਿਲੋਂ ਭੁਲਾਈ ਬੈਠੇ, ਸੀ ਜੋ ਮਨ ਦੇ ਮੀਤ।
ਜਸਵੀਰ ਫ਼ੀਰਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly