ਕਵਿਤਾ

ਰਜਿੰਦਰ ਸਿੰਘ ਰਾਜਨ।

(ਸਮਾਜ ਵੀਕਲੀ)

ਜਦ ਵੀ ਨੇੜੇ ਆਉਂਦੀਆਂ ਵੋਟਾਂ।
ਆਪਣਾ ਰੰਗ ਦਿਖਾਉਂਦੀਆਂ ਵੋਟਾਂ।
ਲੋਕਾਂ ਨੂੰ ਤੜਫਾਉਂਦੀਆਂ ਵੋਟਾਂ ।
ਅੱਭੜਵਾਹੇ ਜਗਾਉਂਦੀਆਂ ਵੋਟਾਂ।
ਦਸਤਕ ਅੱਗ ਦੀ ਲਾਟਾਂ ਭਾਂਬੜ,
ਕਸਬੇ ਸ਼ਹਿਰ ਲਿਆਉਂਦੀਆਂ ਵੋਟਾਂ।
ਮਿੱਤਰ ਪਿਆਰਿਆਂ ਘਰ ਅੰਗਿਆਰੇ,
ਸੁੱਟ ਕੇ ਖੂਬ ਲੜਾਉਂਦੀਆਂ ਵੋਟਾਂ।
ਆਪਣੀ ਮਸਤੀ ਜਿਉਂਦੇ ਲੋਕੀਂ,
ਘਰ ਘਰ ਸੱਥਰ ਵਿਛਾਉਂਦੀਆਂ ਵੋਟਾਂ।
ਬੌਣਾ ਲੱਗਦਾ ਭਾਈਚਾਰਾ,
ਮਾਤਮ ਧਾਹ ਮਰਵਾਉਂਦੀਆਂ ਵੋਟਾਂ।
ਰੀਝਾਂ ਮੰਗਾਂ ਵਲਵਲੇ ਲੋੜਾਂ,
ਦਿਲ ਦੇ ਅੰਦਰ ਦਬਾਉਂਦੀਆਂ ਵੋਟਾਂ।
ਚੁੱਪ ਸਿਆਸੀ ਆਲਮ ਤਕਦੈ,
ਖ਼ੂਨੀ ਤੋਹਫ਼ੇ ਵੰਡਾਉਂਦੀਆਂ ਵੋਟਾਂ।
ਚੌਵੀ ਨੇੜੇ ਵੇਖੀਂ ” ਰਾਜਨ “,
ਰਾਜ ਭਾਗ ਬਦਲਾਉਂਦੀਆਂ ਵੋਟਾਂ।
ਰਜਿੰਦਰ ਸਿੰਘ ਰਾਜਨ।
ਸੁੰਦਰ ਬਸਤੀ ਡੀਸੀ ਕੋਠੀ ਰੋਡ ਸੰਗਰੂਰ 
9876184954

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article2 dead, 61 injured as typhoon Khanun batters Japan’s Okinawa
Next articleBoat with 70 people capsizes off Philippines coast