ਕਵਿਤਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਪ੍ਰਤਾਪ ਸਿੰਘ ਬਾਗੀ ਜਖੇਪਲ
ਬਿਖੜਿਆਂ ਪੈਂਡਿਆਂ  ਦਾ ਰਾਹੀ ਸੀ,
ਜ਼ਿੰਦਗੀ ਭਰ ਕਾਮਰੇਡਾਂ ਦਾ ਆੜੀ ਸੀ।
ਜਿਵੇਂ ਦੋ ਛੜਿਆਂ ਦੀ ਪਿੰਡ ਵਿੱਚ ਆਪਸ ਵਿਚ ਨਹੀਂ ਬਣਦੀ,
ਬਚਨ ਸਿੰਘ ਤੇ ਬਾਗ਼ੀ ਜੀ ਦੋਨਾਂ ਦੀ,
ਸਾਡੇ ਪਿੰਡ ਰਿਸ਼ਤੇਦਾਰੀ ਸੀ ।
ਲੋਕ ਸੰਘਰਸ਼ਾਂ ਦਾ ਜੁਝਾਰੂ ਹੀਰੋ,
ਪੁਤਰ ਸੂਬੇਦਾਰ ਕਿਸ਼ਨ ਸਿੰਘ ਸਿੱਧੂ ਦਾ ।
ਉੱਥਲ-ਪੁੱਥਲ ਵਾਲੇ ਰੌਲਟ ਐਕਟ ਦੇ ਰੌਲੇ,
ਮਈ 1922 ਨੂੰ ਜਨਮ ਹੋਇਆ ਮਾਤਾਹਰਕੌਰ
ਦੇ ਘਰ ਬਾਗੀ ਦਾ।
ਪਰਿਵਾਰ ਵਿੱਚ ਸਭ ਤੋਂ ਛੋਟਾ ਮਾਪਿਆਂ ਦਾ ਲਾਡਲਾ ਪੁੱਤਰ,
ਜੁਆਨੀ ਪਹਿਰੇ ਰਾਜਸੀ ਪਿੜ ਵਿੱਚ ਕੁਦਿਆ।
ਵਿਆਹਿਆ ਗਿਆ ਲਾਂਗੜੀਆਂ , ਅਮਰਗੜ੍ਹ ਨਾਭਾ ਨੇੜੇ,
ਬਚਨ ਸਿੰਘ ਤੇ ਬਾਗ਼ੀ ਜੀ ਸਨ ਹਮਜਮਾਤੀ,
ਹਵਾਈ ਸੈਨਾ ‘ਚ ਭਰਤੀ ਹੋਣ ਦਾ ਚਾਅ ਸੁਝਿਆ।
ਬਚਨ ਸਿੰਘ ਤੇ ਬਾਗ਼ੀ ਜੀ ਦੋਨੋਂ ਸਨ ਮੇਰੇ ਪਿਤਾ ਜੀ ਦੇ ਗੂੜ੍ਹੇ ਮਿੱਤਰ,
ਜੰਗੀਰ ਸਿੰਘ ਜੋਗਾ,ਤੇਜਾ ਸਿੰਘ ਸੁਤੰਤਰ ਦਾ ਵੀ ਸਾਡੇ ਘਰ ਆਉਣਾ-ਜਾਣਾ।
ਘਰ ਦੀ10ਕਿਲੇ ਜ਼ਮੀਨ ਵੀ ਪਾਰਟੀ ਲੇਖੇ ਲਾ ਦਿੱਤੀ,
ਆਖਰੀ ਸਾਹ ਲਏ ਬਚਨ ਸਿੰਘ ਦੇ ਭੋਗ ਤੇ,
ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਬੀਤ ਗਿਆ ਇਹ ਭਾਣਾ।
ਅੱਵਲ ਪੰਜਾਬੀ ਗਾਇਕ ਪਰਮਜੀਤ ਸਿੰਘ ਸਿੱਧੂ ਉਰਫ ਪੰਮੀ ਬਾਈ ਦੇ ਪਿਤਾ ਜੀ ਸਨ,
ਬਾਗੀ ਜੀ ਜਖੇਪਲ ਸੁਨਾਮ ਵਿੱਚ।
ਬਚਨ ਸਿੰਘ, ਬਾਗੀ ਜੀ,ਭਗਵੰਤ ਮਾਨ ਇਕੋ
ਖੇਤਰ ਦੇ ਬੰਦੇ ਚਮਕੇ ਜਹਾਨ ਵਿੱਚ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਫੋਨ ਨੰਬਰ  :  9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article  ਏਹੁ ਹਮਾਰਾ ਜੀਵਣਾ ਹੈ -345
Next articleਦੁੱਧ ਦੇਖਣ ਨੂੰ  ਜਿੰਨਾਂ ਚਿੱਟਾ, ਧੰਦਾ ਓਨਾ ਹੀ ਕਾਲਾ: