ਕਵਿਤਾ

ਕੌਰ ਮਨੀ

(ਸਮਾਜ ਵੀਕਲੀ)

ਜਦੋਂ ਗੈਰਾਂ ਨੇ ਠੁਕਰਾਇਆ, ਤਾਂ ਮੇਰੀ ਯਾਦ ਆਏਗੀ…
ਕੋਈ ਜਦ ਰਾਸ ਨਾ ਆਇਆ, ਤਾਂ ਮੇਰੀ ਯਾਦ ਆਏਗੀ..
ਤੇਰੇ ਜੋਬਨ ਦਾ ਫੁੱਲ ਕੁਮਲਾਉਣ, ‘ਤੇ ਉਡ ਜਾਣਗੇ ਭੌਰੇ..
ਖਿਜਾਂ ਦਾ ਦੌਰ ਜਦ ਆਇਆ, ਤਾਂ ਮੇਰੀ ਯਾਦ ਆਏਗੀ..
ਹਨ੍ਹੇਰੀ ਰਾਤ ਵਿਚ ਬਹਿ ਕੇ ,ਭਰੋਗੇ ਸਿਸਕੀਆਂ ਤਨਹਾ…
ਦਗਾ ਜਦ ਦੇ ਗਿਆ ਸਾਇਆ, ਤਾਂ ਮੇਰੀ ਯਾਦ ਆਏਗੀ…
ਜਲੇਗਾ ਦਿਲ ਤੇਰਾ, ਬਿਰਹੋਂ ਦੀ ਅੱਗ ਵਿਚ ਚਾਨਣੀ ਰਾਤੇ..
ਗਮਾਂ ਦਾ ਸੇਕ ਜਦ ਆਇਆ, ਤਾਂ ਮੇਰੀ ਯਾਦ ਆਏਗੀ…
ਘਰੋਂ ਕਢਦੇ ਹੋ ਰੋਂਦੇ ਨੂੰ, ਕਿਸੇ ਦਿਨ ਖੁਦ ਵੀ ਰੋਵੋਗੇ..
ਜਦੋਂ ਮੁੜ ਕੇ ਨਾ ਮੈਂ ਆਈ, ਤਾਂ ਮੇਰੀ ਯਾਦ ਆਏਗੀ…
ਦਿਲਾਸਾ ਕੌਣ ਦੇਵੇਗਾ, ਕਰੇਗਾ ਦਿਲਬਰੀ ਕਿਹੜਾ…
ਕਿਸੇ ਨੇ ਗਲ਼ ਨਾ ਜਦ ਲਾਇਆ, ਤਾਂ ਮੇਰੀ ਯਾਦ ਆਏਗੀ…
ਮੁਸੀਬਤ ਪੈਣ ਤੇ ਛਡ ਜਾਣਗੇ, ਇਹ ਮਤਲਬੀ ਤੈਨੂੰ…
ਜਦੋਂ ਗ਼ੈਰਾਂ ਨੂੰ ਅਜ਼ਮਾਇਆ, ਤਾਂ ਮੇਰੀ ਯਾਦ ਆਏਗੀ…
ਗਮਾਂ ਦੀ ਰਾਤ ਵਿਚ ਰੋ ਰੋ ਕੇ, ਕਰੋਗੇ ਯਾਦ ‘”ਚੰਦਰੀ”” ਨੂੰ…
ਜਦੋਂ ਬਿਰਹੋਂ ਨੇ ਤੜਪਾਇਆ, ਤਾਂ ਮੇਰੀ ਯਾਦ ਆਏਗੀ..
ਕੌਰ ਮਨੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਰਾਈਆਂਵਾਲਾ ਪਹੁੰਚੇ ਫ਼ਿਲਮ ਨਿਰਦੇਸ਼ਕ ਮਨਪ੍ਰੀਤ ਸਿੰਘ  ਬਰਾੜ ਨੇ ਫ਼ਰੀਦਕੋਟੀਆਂ ਨਾਲ ਕੀਤੇ ਫ਼ਿਲਮੀ ਤਜਰਬੇ ਸਾਂਝੇ  
Next articleਸੁਰਿੰਦਰ ਛਿੰਦਾ ਦੇ ਤੁਰ ਜਾਣ ਨਾਲ ਗਾਇਕੀ ਦੇ ਇਕ ਯੁੱਗ ਦਾ ਅੰਤ ਹੋਇਆ – ਜਗਦੀਸ਼ ਰਾਣਾ