ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਛਾਏ ਰਾਜਨ ਅਕੈਡਮੀ ਦੇ ਖਿਡਾਰੀ ਬਲਾਕ ਪੱਧਰ ‘ਤੇ ਜਿੱਤੇ 22 ਸੋਨੇ 17  ਚਾਂਦੀ ਤੇ 08 ਕਾਂਸੀ ਦੇ ਕੁੱਲ 47 ਤਮਗੇ

ਰੋਪੜ, (ਪੱਤਰ ਪ੍ਰੇਰਕ): ਇੱਥੋਂ ਦੇ ਨਹਿਰੂ ਸਟੇਡੀਅਮ ਵਿਖੇ ਅੱਜ ਸਮਾਪਤ ਹੋਏ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਰਾਜਨ ਅਥਲੈਟਿਕਸ ਅਕੈਡਮੀ ਰੋਪੜ ਦੇ ਖਿਡਾਰੀਆਂ ਦੀ ਖੂਬ ਬੱਲੇ ਬੱਲੇ ਰਹੀ। ਜਿੱਥੇ ਹੋਈਆਂ ਦੌੜਾਂ, ਲੰਮੀਆਂ ਛਾਲ਼ਾਂ ਤੇ ਗੋਲ਼ਾ ਸਿੱਟਣ ਜਿਹਿਆਂ ਖੇਡਾਂ ਵਿੱਚੋਂ ਗੁਰਬਿੰਦਰ ਸਿੰਘ (ਰੋਮੀ ਘੜਾਮੇਂ ਵਾਲ਼ਾ), ਮਨਰੀਤ ਕੌਰ ਬੂਰਮਾਜਰਾ, ਪ੍ਰਭਸਿਮਰਨ ਕੌਰ, ਮਮਤਾ ਕੁਮਾਰੀ, ਸ਼ਿਵਮ ਕਪੂਰਥਲਾ ਨੇ ਦੋ ਦੋ ਸੋਨੇ ਦੇ, ਅਮਨਜੋਤ ਕੌਰ, ਹਰਪ੍ਰੀਤ ਸਿੰਘ, ਜਤਿੰਦਰ ਕੌਰ ਡਿੰਪਲ, ਮਨਜੀਤ ਸਿੰਘ ਮੋਨੂੰ ਠੋਣਾ, ਸੁਖਵਿੰਦਰ ਕੌਰ ਨੇ ਇੱਕ ਸੋਨੇ ਤੇ ਇੱਕ ਚਾਂਦੀ, ਮਾਸੂਮ ਸਾਹਨੀ, ਨਵਦੀਪ ਕੌਰ ਦੁਲਚੀਮਾਜਰਾ, ਏਕਮਜੋਤ ਸਿੰਘ, ਕਰਨਪ੍ਰੀਤ ਮਨਸੂਹਾ, ਅਭਿਨਵ, ਮਨਜੋਤ ਕੌਰ ਤੇ ਕਰਮਪ੍ਰੀਤ ਸਿੰਘ (ਲੱਡੂ) ਸਿੰਬਲ-ਝੱਲੀਆਂ, ਗੁਰਦੇਵ ਕੌਰ ਤੇ ਜਸਕੀਰਤ ਜੱਸੀ ਰੈਲੋਂ ਨੇ ਇੱਕ ਇੱਕ ਸੋਨ ਤਮਗਾ, ਵਰਿੰਦਰ ਸਿੰਘ ਹੈਪੀ ਤੇ ਅਵਤਾਰ ਸਿੰਘ ਨੇ ਦੋ ਦੋ ਚਾਂਦੀ ਦੇ ਤਮਗੇ, ਨਮਨ, ਪਨਵੀਰ ਕਟਲੀ, ਹਰਸਿਮਰਨਦੀਪ ਕੌਰ ਮਾਜਰੀ ਠੇਕੇਦਾਰਾਂ, ਦਕਸ਼ ਸੈਣੀ, ਜਸਪ੍ਰੀਤ ਕੌਰ ਕਟਲੀ, ਜਸਲੀਨ ਕੌਰ ਸਨਾਣਾ ਤੇ ਏਕਮਨਜੋਤ ਕੌਰ ਨੇ ਇੱਕ ਇੱਕ ਚਾਂਦੀ ਦਾ ਤਮਗਾ, ਰਮਨਦੀਪ ਕੌਰ ਮਾਜਰੀ ਠੇਕੇਦਾਰਾਂ ਨੇ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗਾ, ਪ੍ਰਤਿਭਾ ਵਿਆਸ ਤੇ ਦੀਕਸ਼ਾ ਚੌਧਰੀ ਨੇ ਦੋ ਦੋ ਕਾਂਸੀ ਦੇ ਤਮਗੇ ਅਤੇ ਗੁਰਪ੍ਰੀਤ ਸਿੰਘ ਸ਼ਾਮਪੁਰਾ, ਜਪਲੀਨ ਕੌਰ ਤੇ ਸੋਨੀਆ ਨੇ ਇੱਕ ਇੱਕ ਕਾਂਸੀ ਦਾ ਕੁੱਲ 47 ਤਮਗੇ ਜਿੱਤੇ। ਇਸ ਮੌਕੇ ਇਹਨਾਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਤੇ ਮੁਬਾਰਕਾਂ ਦੇਣ ਲਈ ਰੁਪੇਸ਼ ਬੇਗੜਾ ਜਿਲ੍ਹਾ ਖੇਡ ਅਫ਼ਸਰ, ਪ੍ਰਿੰ. ਸੰਤ ਸੁਰਿੰਦਰਪਾਲ ਸਿੰਘ, ਕੁਲਦੀਪ ਸਿੰਘ ਸਮਾਜ ਸੇਵੀ, ਹਰਪ੍ਰੀਤ ਸਿੰਘ ਬੂਰਮਾਜਰਾ ਖੇਡ ਪ੍ਰਮੋਟਰ, ਦਰਸ਼ਨ ਸਿੰਘ ਦੁਲੱਚੀਮਾਜਰਾ ਖੇਡ ਪ੍ਰਮੋਟਰ, ਮੋਹਨ ਸਿੰਘ ਚਾਹਲ ਸੀਨੀਅਰ ਖਿਡਾਰੀ, ਕੁਲਦੀਪ ਸਿੰਘ ਸੀਨੀਅਰ ਖਿਡਾਰੀ, ਬਲਜੀਤ ਕੌਰ ਸੀਨੀਅਰ ਖਿਡਾਰੀ, ਬੱਚਿਆਂ ਦੇ ਮਾਪੇ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਹੁ ਹਮਾਰਾ ਜੀਵਣਾ ਹੈ -379
Next articleI welcome CM Mamata to stage dharna inside Raj Bhavan: Bengal Guv