ਕਪੂਰਥਲਾ, ( ਕੌੜਾ )– ਜਿਲ੍ਹਾ ਕਪੂਰਥਲਾ ਦੇ ਅਹਿਮ ਪਿੰਡ ਠੱਟਾ ਦੀ ਕਪੂਰਥਲਾ ਨੂੰ ਮਿਲਾਂਦੀ ਮੁੱਖ ਸੜਕ ਤੇ ਲੱਗੇ ਰੂੜੀ ਦੇ ਵੱਡੇ ਢੇਰ ਦੀ ਸ਼ੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੈ ।ਸਮਾਜ ਸੇਵੀ ਤੇ ਧਾਰਮਿਕ ਆਗੂਆਂ ਵੱਲੋਂ ਇਸ ਰੂੜੀ ਦੇ ਢੇਰ ਦੀਆਂ ਫੋਟੋਆਂ ਫੇਸਬੁੱਕ ਤੇ ਵਟਸਐਪ ਗਰੁੱਪਾਂ ਵਿਚ ਸ਼ੇਅਰ ਕਰਕੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਪਾਸੇ ਕੋਈ ਧਿਆਨ ਕਰੇ । ਦੱਸਣਯੋਗ ਹੈ ਕਿ ਪਿਛਲੇ ਤਕਰੀਬਨ 1 ਮਹੀਨੇ ਤੋਂ ਸ਼ੋਸ਼ਲ ਮੀਡੀਆ ਤੇ ਇਸ ਰੂੜੀ ਤੇ ਕੂੜੇ ਦੇ ਢੇਰ ਨੂੰ ਲੈ ਕੇ ਕਈ ਪ੍ਰਕਾਰ ਦੀ ਚਰਚਾ ਹੋ ਰਹੀ ਹੈ ਤੇ ਸੂਬਾ ਸਰਕਾਰ ਤੇ ਪਿੰਡ ਦੀ ਪੰਚਾਇਤ ਦੀ ਦੀ ਆਲੋਚਨਾ ਵੀ ਹੋ ਰਹੀ ਹੈ । ਪ੍ਰੰਤੂ ਫਿਰ ਵੀ ਕੋਈ ਕਾਰਵਾਈ ਨਹੀ ਹੋ ਰਹੀ ।
ਇਸ ਸਬੰਧੀ ਪੰਥ ਪ੍ਰਸਿੱਧ ਕਵੀਸ਼ਰ ਗਿਆਨੀ ਅਵਤਾਰ ਸਿੰਘ ਦੂਲੋਵਾਲ , ਸਮਾਜ ਸੇਵੀ ਕਿਸਾਨ ਆਗੂ ਰਣਜੀਤ ਸਿੰਘ ਥਿੰਦ ਬੂਲਪੁਰ, ਡਾ. ਪਰਮਜੀਤ ਸਿੰਘ , ਗੁਰਮੇਲ ਸਿੰਘ , ਸੁਖਚੈਨ ਸਿੰਘ ਆਦਿ ਹੋਰ ਇਲਾਕੇ ਦੇ ਲੋਕਾਂ ਦੱਸਿਆ ਕਿ ਪਿੰਡ ਠੱਟਾ ਤੋਂ ਵਾਇਆ ਦਬੂਲੀਆਂ, ਕਪੂਰਥਲਾ ਨੂੰ ਮਿਲਾਉਦੀ ਇਸ ਸੜਕ ਵਿਚ ਨਜਾਇਜ ਕਬਜਾ ਕਰਕੇ ਲੰਮੇ ਅਰਸੇ ਤੋਂ ਰੂੜੀ ਤੇ ਕੂੜੇ ਆਦਿ ਦਾ ਵੱਡਾ ਢੇਰ ਕੁਝ ਲੋਕਾਂ ਵੱਲੋਂ ਲਗਾਇਆ ਹੋਇਆ ਹੈ । ਉਨ੍ਹਾਂ ਕਿਹਾ ਕਿ ਅੱਜਕੱਲ੍ਹ ਗਹਿਰੀ ਧੁੰਦ ਪੈ ਰਹੀ ਹੈ ਤੇ ਭਿਆਨਕ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਇਹ ਰੂੜੀ ਦਾ ਢੇਰ ਚੁਕਵਾ ਕੇ ਸੜਕ ਖਾਲੀ ਕਰਵਾਉਣ ਦੀ ਜਿਲ੍ਹਾ ਤੇ ਸਬ ਡਵੀਜ਼ਨ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਮੰਗ ਕੀਤੀ । ਉਨ੍ਹਾਂ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹਾਦਸੇ ਦਾ ਕਾਰਨ ਬਣ ਰਹੀ ਰੂੜੀ ਹਟਾਉਣ ਲਈ ਧਿਆਨ ਦੇਣ । ਉਨ੍ਹਾਂ ਕਿਹਾ ਕਿ ਅਗਰ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਤਾਂ ਇਸ ਦਾ ਜ਼ੁੰਮੇਵਾਰ ਕੌਣ ਹੈ ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly