ਤਸਵੀਰ

ਮੁਖਤਿਆਰ ਅਲੀ

(ਸਮਾਜ ਵੀਕਲੀ)

ਉਹ ਨਹੀਂ ਭੁਲਦੇ
ਜਿੰਨਾ ਉਮਰ ਭਰ ਕਠਿਨ ਕਮਾਈਆਂ ਕਰਕੇ
ਦੇਖਿਆ ਨਾ ਪੈਰ
ਧਰਤੀ ਉੱਤੇ ਧਰਕੇ
ਬਸ! ਚੱਲ ਸੋ ਚੱਲ
ਆਹ ਵੀ ਕਰਨਾ
ਉਹ ਵੀ ਕਰਨਾ
ਇਹ ਨਾ ਰਹਿ ਜਾਵੇ
ਉਹ ਨਾ ਰਹਿ ਜਾਵੇ।
ਇਹ ਝੋਰੇ, ਸਭ ਖਤਮ ਹੋ ਗਏ।
ਪਤਾ ਨਹੀਂ ਕੌਣ ਸੀ ਨਾਲ ਲੈ ਗਏ।
ਉਹ ਵੀ ਪੋਲੇ ਪੈਰੀਂ
ਸਾਂਤ ਪਾਣੀ ਵਾਂਗ
ਬਿਨਾ ਖੜਾਕ ਕੀਤੇ
ਹਵਾ ਦੇ ਬੁਲੇ ਵਾਂਗੂ
ਚਲੇ ਗਏ।
ਚਾਰ ਚੁਫ਼ੇਰੇ ਲੱਭਣ ਤੇ ਵੀ
ਨਹੀਂ ਲੱਭਦੇ।
ਹੁਣ ਸੋਚਦੇ ਹਾਂ ਕਿ
ਇਹ ਕਿਹੋ ਜਿਹਾ ਨਜਾਮ ਹੈ ਤੇਰਾ
ਚੰਗਾ ਭਲਾ, ਮਜ਼ਬੂਤ, ਇਰਾਦੇ ਵਾਲਾ ਇਨਸਾਨ
ਪਲਾਂ ਵਿੱਚ
ਕੰਧ ਉੱਤੇ ਤਸਵੀਰ ਬਣਕੇ
ਚਿਪਕ ਜਾਂਦਾ ਹੈ।

ਮੁਖਤਿਆਰ ਅਲੀ
ਸ਼ਾਹਪੁਰ ਕਲਾਂ
98728 96450

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussia agrees to extend Black Sea Grain Initiative by 60 days
Next articleIsrael to install AI safety warning system on passenger trains