ਭਲਕੇ ਦੇਸ਼ ਭਰ ’ਚ ਨਾਮਣਾ ਖੱਟਣ ਵਾਲੀਆਂ ਸਖ਼ਸ਼ੀਅਤਾਂ  ਕਰਨਗੀਆਂ ਵੈਸ਼ਯ ਮਹਾਂ ਸੰਮੇਲਨ ’ਚ ਸ਼ਿਰਕਤ

 ਫਰੀਦਕੋਟ/ਭਲੂਰ 21 ਜੁਲਾਈ (ਬੇਅੰਤ ਗਿੱਲ)-ਅੰਤਰ-ਰਾਸ਼ਟਰੀ ਵੈਸ਼ਯ ਮਹਾਂ ਸੰਮੇਲਨ ਪੰਜਾਬ ਪ੍ਰਦੇਸ਼ ਵੱਲੋਂ 23 ਜੁਲਾਈ ਨੂੰ ਚੰਡੀਗੜ ਦੇ ਸੈਕਟਰ-37 ਅੰਦਰ ਬਾਰ ਕਾਉੂਂਸਲ ਪੰਜਾਬ ਅਤੇ ਹਰਿਆਣਾ ਦੇ ਲਾਅ ਭਵਨ ਆਡੀਟੋਰੀਅਮ ਅੰਦਰ ਕੀਤੇ ਜਾ ਰਹੇ ਸ਼ਾਨਦਾਰ ਸੰਗੀਤਮਈ ਸਮਾਗਮ ਅਤੇ ਸਨਮਾਨ ਸਮਾਗਮ ’ਚ ਸੰਘ ਲੋਕ ਸੇਵਾ ਆਯੋਗ-2020 ਦੀ ਪ੍ਰੀਖਿਆ ਪਾਸ ਕਰਨ ਵਾਲੇ, ਨੀਟ ਪ੍ਰੀਖਿਆ, ਸੀ.ਏ ਪ੍ਰੀਖਿਆ, ਆਈ.ਆਈ.ਟੀ ਦੀ ਪ੍ਰੀਖਿਆ ’ਚ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੇ 12 ਨੌਜਵਾਨਾਂ ਨੂੰ ‘ਓ.ਪੀ.ਜਿੰਦਲ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਸਥਾ ਦੇ ਚੇਅਰਮੈਨ ਘਨਸ਼ਾਮ ਕਾਂਸਲ ਅਤੇ ਸੀਨੀਅਰ ਕਾਰਜਕਾਰੀ ਪ੍ਰਧਾਨ ਡਾ.ਸੰਜੀਵ ਗੋਇਲ ਫਰੀਦਕੋਟ ਨੇ ਦੱਸਿਆ ਕਿ ਯੂ.ਪੀ.ਐਸ.ਸੀ 2022 ਪ੍ਰੀਖਿਆ ਪਾਸ ਕਰਨ ਵਾਲੇ ਕਨਿਕਾ ਗੋਇਲ ਕੈਂਥਲ (ਰੈਂਕ 9ਵਾਂ), ਕਿ੍ਰਤਿਕਾ ਗੋਇਲ ਸੋਨੀਪਤ (ਰੈਂਕ 14),ਅਰਚਿਤਾ ਗੋਇਲ ਗੁਰੂਗ੍ਰਾਮ (ਰੈਂਕ 43),ਅਜਲੀ ਗਰਗ ਪੰਚਕੂਲਾ (ਰੈਂਕ 79),ਪਾਰਸ ਗਰਗ ਆਈ.ਆਰ.ਐਸ. ਬਠਿੰਡਾ,ਪ੍ਰਾਂਜਲ ਅਗਰਵਾਲ (ਨੀਟ ਆਲ ਇੰਡੀਆ ’ਚ 4ਵਾਂ ਰੈਂਕ ਅਤੇ ਪੰਜਾਬ ’ਚੋਂ ਪਹਿਲਾ), ਚਰਖੀਦਾਦਰੀ ’ਚ ਪਿ੍ਰਯਾਂਸ਼ੀ ਗੋਇਲ ਸੀ.ਏ (ਆਲ ਇੰਡੀਆ ਰੈਂਕ 8),ਗਿੱਦੜਬਾਹਾ ਦੇ ਪਿ੍ਰਅੰਕ ਗੋਇਲ (ਹਰਿਆਣਾ ਨਿਆਂਪਾਲਿਕਾ),ਚੰਡੀਗੜ ਤੋਂ ਉਰਵੀ ਗੁਪਤਾ (ਨਿਆਪਾਲਿਕਾ ਦਿੱਲੀ),ਨਿਵੇਸ਼ ਅਗਰਵਾਲ ਚੰਡੀਗੜ (ਆਈ.ਆਈ.ਟੀ),ਤਸ਼ਿਕਤ ਗਰਵਾਲ ਚੰਡੀਗੜ (ਆਈ.ਆਈ.ਟੀ),ਮੌਲਿਕ ਜਿੰਦਲ ਚੰਡੀਗੜ (ਆਈ.ਟੀ.ਆਈ) ਨੂੰ ਪਹਿਲੇ ਸਥਾਨ ਪ੍ਰਾਪਤ ਕਰਨ ਤੇ ‘ਓ.ਪੀ.ਜਿੰਦਲ.ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਅਤੇ ਸਮਾਜ ਭਲਾਈ ’ਚ ਮੋਹਰੀ ਭੂਮਿਕਾ ਅਦਾ ਕਰਨ  ਵਾਲੇ ਅਗਰ ਰਤਨ ਪੀ.ਜੀ.ਆਈ.ਚੰਡੀਗੜ ’ਚ ਹੱਡੀ  ਰੋਗ ਵਿਭਾਗ ਦੇ ਪ੍ਰੋ. ਡਾ.ਸਮੀਰ ਅਗਰਵਾਲ, ਗੋਇਲ ਅਲਫਾ ਗਰੁੱਪ ਦੇ ਡਾਇਰੈਕਟਰ ਡਾ.ਤਿ੍ਰਲੋਚਨ ਗੋਇਲ, ਸ਼ਰਮਨ ਜੈਨ ਸਵੀਟਸ ਲੁਧਿਆਣਾ ਦੇ ਸੀ.ਈ.ਓ ਵਿਪਨ ਜੈਨ, ਐਗਰੋ ਗਰੁੱਪ ਮੁਹਾਲੀ ਦੇ ਮੈਨੇਜਿੰਗ ਡਾਇਰੈਕਟਰ ਡਾ.ਸੰਦੀਪ ਗਰਗ ਅਤੇ ਸਰਵਜਨਕ ਨੀਤੀ ਵਿਸ਼ਲੇਸ਼ਣ ਕੇਂਦਰ ਭਾਰਤ ਸਰਕਾਰ ਦੇ ਨਿਰਦੇਸ਼ਕ ਡਾ.ਗਰੀਸ਼ ਮਿੱਤਲ ਨੂੰ ਉਨ੍ਹਾਂ ਦੇ ਸਮਾਜਿਕ ਸੇਵਾ ਲਈ ਸਨਮਾਨਤ ਕੀਤਾ ਜਾਵੇਗਾ। ਸੰਸਥਾ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਅਪਰ ਮਹਾਂਸੌਲਿਸਿਟਰ ਜਨਰਲ ਸੱਚਪਾਲ ਜੈਨ ਦੀ ਪ੍ਰਧਾਨਗੀ ਹੇਠ ਸਮਾਗਮ ’ਚ ਮੇਘਾਲਿਆ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਰਿਟਾਇਰਡ ਚੀਫ ਜੱਜ ਅਜੈ ਕੁਮਾਰ ਮਿੱਤਲ ਮੁੱਖ ਮਹਿਮਾਨ ਹੋਣਗੇ।
ਦਿੱਲੀ ਸਰਕਾਰ ਦੇ ਵਧੀਕ ਮੁੱਖ ਸਕੱਤਰ ਪ੍ਰਵੀਨ ਗੁਪਤਾ ਜੋਤੀ ਜਗਾਉਣ ਦੀ ਰਸਮ ਅਦਾ ਕਰਨਗੇ। ਸੀਨੀਅਰ ਕਾਰਜਕਾਰੀ ਪ੍ਰਧਾਨ ਡਾ.ਸੰਜੀਵ ਗੋਇਲ ਅਤੇ ਕਾਰਜਕਾਰਨੀ ਦੇ ਪ੍ਰਧਾਨ ਸੌਰਭ ਗਰਗ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਐਡੀਸ਼ਨਲ ਸਕੱਤਰ ਹਿਮਾਂਸੂ ਜੈਨ ਆਈ.ਏ.ਐਸ,ਮੋਹਾਲੀ ਦੀ ਉਪਾਯੁਕਤ ਆਸ਼ਿਕਾ ਜੈਨ ਆਈ.ਏ.ਐਸ,ਮਲੇਰਕੋਟਲਾ ਦੇ ਉਪਯੁਕਤ ਸੰਯਮਵਾਲ ਆਈ.ਏ.ਐਸ,ਬੱਦੀ ਹਿਮਾਚਲ ਪ੍ਰਦੇਸ਼ ਦੇ ਮੰਡਲ ਦੇ ਉਪ ਅਧਿਕਾਰੀ ਰੂਪੇਸ਼ ਅਗਰਵਾਲ ਆਈ.ਏ.ਐਸ, ਸੰਗਰੂਰ ’ਚ ਸਹਾਇਕ ਜਸਟਿਸ (ਪ੍ਰੀਖਿਆ ਅਧੀਨ) ਨਿਤੇਸ਼ ਜੈਨ ਆਈ.ਏ.ਐਸ, ਪਟਿਆਲਾ ’ਚ ਸਹਾਇਕ ਸਿੱਧ (ਪ੍ਰੀਖਿਆ ਅਧੀਨ) ਅਸ਼ਿਤਾ ਗੁਪਤਾ, ਮੋਹਾਲੀ ’ਚ ਸਹਾਇਕ ਜਸਟਿਸ (ਪ੍ਰੀਖਿਆ ਅਧੀਨ) ਦਵਯ ਗੋਇਲ ਆਈ.ਏ.ਐਸ ਅਤੇ ਆਮਦਨ ਕਰ ਵਿਭਾਗ ਸਕੱਤਰ ਮਹਿਕ ਮਿੱਤਲ ਆਈ.ਆਰ.ਐਸ.ਵਿਸ਼ੇਸ਼ ਮਹਿਮਾਨ ਹੋਣਗੇ। ਸੰਸਥਾ ਦੇ ਜਨਰਲ ਸਕੱਤਰ ਹਰਕੇਸ਼ ਮਿੱਤਲ ਨੇ ਦੱਸਿਆ ਕਿ ਹਰਿਆਣਾ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਅਸ਼ੋਕ ਸਿੰਗਲਾ, ਭਾਰਤੀ ਰੈੱਡ ਕਰਾਸ ਸੁਸਾਇਟੀ ਹਰਿਆਣਾ ਕੇ ਵਾਈਸ ਚੇਅਰਮੈਨ ਡਾ. ਸੁਸ਼ਮਾ ਗੁਪਤਾ, ਜ਼ਿਲਾ ਉਪਭੋਗਤਾ ਫੋਰਮ ਫ਼ਤਿਹਗੜ ਸਾਹਿਬ ਦੇ ਚੇਅਰਮੈਨ ਐਸ.ਕੇ.ਅਗਰਵਾਲ, ਰਿਟਾਇਰਡ ਆਈ.ਏ.ਐਸ. ਸ਼੍ਰੀ ਐਸ.ਐਸ. ਪ੍ਰਸ਼ਾਦ, ਰਿਟਾਇਡ ਆਈ.ਏ.ਐਸ.ਧਰਮਪਾਲ ਗੁਪਤਾ,ਆਈ.ਪੀ.ਓ.ਐਸ ਰੰਜੂ ਪ੍ਰਸ਼ਾਦ ਸਮੇਤ ਅਹਿਮ ਹਸਤੀਆਂ ਪ੍ਰੋਗਰਾਮ ’ਚ ਸ਼ਮੂਲੀਅਤ ਕਰਨਗੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਐਸ.ਐਸ.ਬਰਾੜ ਦੀ ਅਗਵਾਈ ਹੇਠ ਲਗਾਏ 300 ਪੌਦੇ 
Next articleਮਾਂ ਮੇਰੀ.