ਪਿੰਡ ਬਾਂਗੀਵਾਲ ਦੇ ਲੋਕਾਂ ਨੇ ਭਾਕਿਯੂ ਪੰਜਾਬ ਦੇ ਲੋਕ ਪੱਖੀ ਕੰਮਾਂ ਨੂੰ ਵੇਖ ਜਥੇਬੰਦੀ ਨਾਲ ਜੁੜਨ ਦਾ ਕੀਤਾ ਐਲਾਨ

ਫੋਟੋ ਕੈਪਸਨ:-ਪਿੰਡ ਬਾਗੀਵਾਲ ਇਕਾਈ ਦਾ ਗਠਨ ਕਰਦੇ ਹੋਏ ਕਿਸਾਨ ਆਗੂ
ਮਹਿਤਪੁਰ 15 ਸਤੰਬਰ( ਸੁਖਵਿੰਦਰ ਸਿੰਘ ਖਿੰੰਡਾ ) -ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ਨੇ ਜਲੰਧਰ ਜਿਲ੍ਹੇ ਦੇ ਨਕੋਦਰ ਏਰੀਏ ਦਾ ਦੌਰਾ ਕੀਤਾ ਉਹਨਾਂ ਦੀ ਆਮਦ ਅਤੇ ਉਹਨਾਂ ਦੇ ਲੋਕ ਪੱਖੀ ਕੰਮਾਂ ਨੂੰ ਵੇਖਦੇ ਹੋਏ  ਪਿੰਡ ਬਾਂਗੀਵਾਲ ਦੇ ਲੋਕਾਂ ਨੇ ਉਹਨਾਂ ਦੀ ਜਥੇਬੰਦੀ ਨਾਲ ਜੁੜਨ ਦਾ ਐਲਾਨ ਕੀਤਾ,ਇਸ ਮੌਕੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲ੍ਹਾ ਜਲੰਧਰ ਦੇ ਪਿੰਡ ਬਾਂਗੀਵਾਲ ਵਿਖੇ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ ਦੀ ਪ੍ਰੇਰਨਾ ਸਦਕਾ ਅਤੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਅਤੇ ਦਵਿੰਦਰ ਸਿੰਘ ਕੋਟ ਈਸੇ ਖਾਂ ਦੀ ਅਗਵਾਈ ਵਿੱਚ ਗੁਰਦੀਪ ਸਿੰਘ ਇਕਾਈ ਪ੍ਰਧਾਨ,ਸੋਢੀ ਸਿੰਘ ਮੀਤ ਪ੍ਰਧਾਨ,ਗੁਰਦੇਵ ਸਿੰਘ ਸੀ.ਮੀ.ਪ੍ਰਧਾਨ,ਪਰਮਜੀਤ ਸਿੰਘ ਜਨਰਲ ਸਕੱਤਰ,ਹਰਮਿੰਦਰ ਸਿੰਘ ਪ੍ਰੈਸ ਸਕੱਤਰ,ਸੁਰਜੀਤ ਸਿੰਘ ਪ੍ਰਚਾਰ ਸਕੱਤਰ,ਪੂਰਨ ਸਿੰਘ ਸਹਾਇਕ ਸਕੱਤਰ,ਮਲੂਕ ਸਿੰਘ ਮੈਬਰ,ਬਲਦੇਵ ਸਿੰਘ ਮੈਂਬਰ,ਗੁਰਦੀਪ ਸਿੰਘ ਮੈਂਬਰ,ਜਸਵਿੰਦਰ ਸਿੰਘ ਨੂੰ ਮੈਂਬਰ ਥਾਪਕੇ ਇਕਾਈ ਦਾ ਗਠਨ ਕੀਤਾ ਗਿਆ,ਇਸ ਮੌਕੇ ਲਖਬੀਰ ਸਿੰਘ ਗੋਬਿੰਦਪੁਰ,ਜਸਵੰਤ ਸਿੰਘ ਸਰਪੰਚ ਲੋਹਗੜ,ਜੱਜ ਸਿੰਘ,ਤਜਿੰਦਰਪਾਲ ਸਿੰਘ ਸਿੱਧੂ ਸਰਪੰਚ,ਡਾ.ਐਮ ਪੀ ਸਿੰਘ,ਇੱਕਬਾਲ ਸਿੰਘ,ਗੁਰਮੁੱਖ ਸਿੰਘ ਸਰਪੰਚ,ਪਾਲ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੁਫ਼ਤ ਅੱਖਾਂ ਦਾ ਮੈਡੀਕਲ ਚੈੱਕਅੱਪ ਕੈਂਪ ਪਿੰਡ ਚੱਠਾ ਨਨਹੇੜਾ ਵਿਖੇ 16 ਨੂੰ ਲੱਗੇਗਾ
Next articleਰੀਤੂ ਕੁਮਰਾ ਭਾਜਪਾ ਮਹਿਲਾ ਮੋਰਚਾ ਮੰਡਲ ਉੱਤਰੀ ਦੀ ਪ੍ਰਧਾਨ ਨਿਯੁਕਤ