ਡੇਰਾਬੱਸੀ’ ਚ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਫ਼ੈਕਟਰੀਆਂ ਦੀ ਲੋਕ ਤਾਲਾਬੰਦੀ ਕਰਨਗੇ : ਨੰਬਰਦਾਰ ਜਰਨੈਲ ਸਿੰਘ ਝਰਮੜੀ

ਡੇਰਾਬੱਸੀ (ਸਮਾਜ ਵੀਕਲੀ), ਸੰਜੀਵ ਸਿੰਘ ਸੈਣੀ, ਮੋਹਾਲੀ : ਡੇਰਾਬਸੀ ਸਬ ਡਵੀਜ਼ਨ ‘ਚ ਲੱਗੀ ਫੈਕਟਰੀਆਂ ਵੱਲੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਸੰਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹਵਾ ਪ੍ਰਦੂਸ਼ਿਤ ਹੋਣ ਦੇ ਨਾਲ ਨਾਲ ਧਰਤੀ ਹੇਠਲਾ ਪਾਣੀ ਵੀ ਗੰਧਲਾ ਤੇ ਪ੍ਰਦੂਸ਼ਿਤ ਹੋ ਚੁੱਕਾ ਹੈ । ਸਾਬਕਾ ਜ਼ਿਲ੍ਹਾ ਪ੍ਰਸੀਦ ਮੈਂਬਰ ਸ੍ਰਃ ਜਰਨੈਲ ਸਿੰਘ ਝਰਮੜੀ ਜੋ ਨੰਬਰਦਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੇ ਲੈਂਡ ਮਾਰਟਗੇਜ ਬੈਂਕ ਡੇਰਾਬਸੀ ਦੇ ਚੇਅਰਮੈਨ ਵੀ ਰਹੇ , ਨੇ ਡੇਰਾਬਸੀ ਚ ਫੈਲ ਰਹੇ ਪ੍ਰਦੂਸ਼ਣ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਲਾਕਾ ਵਾਸੀ ਪ੍ਰਦੂਸ਼ਣ ਦੀ ਵਜ੍ਹਾਂ ਕਰਕੇ ਕੈਂਸਰ ਵਰਗੀ ਗੰਭੀਰ ਬਿਮਾਰੀਆਂ ਤੇ ਫੇਫੜੇ ਖ਼ਰਾਬ ਹੋ ਜਾਣ ਵਰਗੇ ਅਨੇਕਾਂ ਰੋਗਾਂ ਤੋਂ ਪੀੜਤ ਹੋ ਰਹੇ ਹਨ ।

ਨੰਬਰਦਾਰ ਯੂਨੀਅਨ ਤਹਿਸੀਲ ਡੇਰਾਬਸੀ ਦੇ ਪ੍ਰਧਾਨ ਸ੍ਰਃ ਹਰਚਰਨ ਸਿੰਘ ਅਮਰਾਲਾ, ਜਨਰਲ ਸਕੱਤਰ ਸ੍ਰਃ ਜਸਪਾਲ ਸਿੰਘ ਕੁਰਲੀ , ਖ਼ਜ਼ਾਨਚੀ ਸ੍ਰ ਜਸਵੰਤ ਸਿੰਘ ਆਲਮਗੀਰ, ਸੀਨੀਅਰ ਮੀਤ ਪ੍ਰਧਾਨ ਸਰਪੰਚ ਭਜਨ ਸਿੰਘ ਮੀਰਪੁਰ , ਮੀਤ ਪ੍ਰਧਾਨ ਸ੍ਰਃ ਗੁਰਮੀਤ ਸਿੰਘ ਘੋਲੂਮਾਜਰਾ ਨੇ ਕਿਹਾ ਕਿ ਤਹਿਸੀਲ ਡੇਰਾਬਸੀ ਨਾਲ ਸਬੰਧਤ ਨੰਬਰਦਾਰ ਯੂਨੀਅਨ ਪ੍ਰਦੂਸ਼ਣ ਫੈਲਾਉਣ ਤੇ ਕੈਮੀਕਲ ਮਿਕਸ ਵੇਸਟ ਪਾਣੀ ਨੂੰ ਧਰਤੀ ਚ ਬੋਰਿੰਗ ਕਰਕੇ ਪਾਏ ਜਾਣ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਤੇ ਹਰ ਪਿੰਡਾਂ ਚ ਬੈਠੇ ਸਾਰੇ ਨੰਬਰਦਾਰ ਅਪਣੀ ਯੂਨੀਅਨ ਰਾਹੀਂ ਇੱਸ ਮਸਲੇ ਨੂੰ ਲੈਕੇ ਸਰਕਾਰ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਨ, ਕਿ ਜੇ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੀ ਫੈਕਟਰੀਆਂ ਤੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਾ ਕੀਤਾ ਗਿਆ ਤਾਂ ਸਾਰੇ ਇਲਾਕਾ ਵਾਸੀ ਰਾਜਨੀਤੀ ਤੋਂ ਉੱਪਰ ਉੁੱਠਕੇ ਅਪਣੇ ਬੱਚਿਆਂ ਤੇ ਲੋਕਾਂ ਦੀ ਚੰਗੀ ਸੇਹਤ ਨੂੰ ਮੁੱਖ ਰੱਖਦਿਆਂ ਅਜਿਹੀ ਫ਼ੈਕਟਰੀਆਂ ਦੀ ਤਾਲਾ ਬੰਦੀ ਕਰਨ ਲਈ ਮਜਬੂਰ ਹੋਣਗੇ । ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਸਮੂਚੇ ਇਲਾਕਾ ਵਾਸੀਆਂ ਵੱਲੋਂ ਕਿਹਾ ਕਿ ਅਸੀਂ ਡੇਰਾਬੱਸੀ ‘ਚ ਇੰਡਸਟਰੀ ਲੱਗਣ ਦਾ ਤਾਂ ਸਵਾਗਤ ਕਰਦੇ ਹਾਂ, ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਬਿਲਕੁੱਲ ਨਹੀਂ ਦਿੱਤੀ ਜਾ ਸਕਦੀ ।

 

Previous articleਡੇਰਾਬੱਸੀ ਤੋਂ ਰਵਿੰਦਰ ਵੈਸ਼ਨਵ ਬਣੇ ਬੀ ਜੇ ਪੀ ਓਬੀਸੀ ਮੋਰਚਾ ਮੋਹਾਲੀ ਦੇ ਸਕੱਤਰ
Next articleਧਰਮ ਬਦਲੀ ਵਿਡੰਬਨਾ