ਵੋਲਟੇਜ ਘਟਣ ਵਧਣ ਕਾਰਨ ਸਰੂਪ ਨਗਰ ਰਾਓਵਾਲੀ ਦੇ ਲੋਕ ਪਰੇਸ਼ਾਨ, ਬਿਜਲੀ ਚੋਰ ਫੜਨ ਦੀ ਮੰਗ

— ਕਿਹਾ, ਬਾਜ਼ ਆਉਣ ਪਾਵਰਕੋਮ ਕਾਮੇ, ਨਹੀਂ ਤਾਂ ਕਰਾਂਗੇ ਰੋਸ ਮੁਜ਼ਾਹਰਾ

ਜਲੰਧਰ, (ਸਟਾਫ ਰਿਪੋਰਟਰ)- ਪਾਵਰਕਾਮ ਕਾਮੇ ਜੋ ਨਾ ਕਰਨ, ਓਹੀ ਘੱਟ ਐ। ਇਸੇ ਤਰ੍ਹਾਂ ਬਾਈਪਾਸ ਉੱਤੇ ਵੱਸਦੇ ਮੁਹੱਲਾ ਸਰੂਪ ਨਗਰ, (ਪਿੰਡ ਰਾਓਵਾਲੀ) ਦੇ ਲੋਕਾਂ ਨੇ ਦੱਸਿਆ ਕਿ 5 ਜੁਲਾਈ ਤੋਂ ਬਿਜਲੀ ਸਪਲਾਈ ਪੱਖੋਂ ਬੁਰਾ ਹਾਲ ਹੈ। ਬਿਜਲੀ ਵਿਚ ਫਲਕਚੁਏਸ਼ਨ ਭਾਵ ਕਿ ਵਧਾਅ ਘਟਾਅ ਬਹੁਤ ਹੈ। ਇਕਦਮ ਬਿਜਲੀ ਵੋਲਟੇਜ ਤੇਜ਼ ਹੋ ਜਾਂਦੀ ਹੈ ਤੇ10 ਸਕਿੰਟਾਂ ਬਾਅਦ ਘੱਟ ਜਾਂਦੀ ਹੈ। ਇਸ ਮਸਲੇ ਬਾਰੇ ਸਬੰਧਤ ਜੇ. ਈ. ਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗਿਆ ਕਿ ਨੁਕਸ ਜਲਦੀ ਦੂਰ ਕਰਾ ਦਿਆਂਗੇ। ਪਰ 3 ਦਿਨ ਬੀਤਣ ਉੱਤੇ ਵੀ ਮਸਲਾ ਬਰਕਰਾਰ ਹੈ।

ਲੋਕਾਂ ਮੁਤਾਬਕ ਜਦੋਂ ਉਨ੍ਹਾਂ ਨੇ ਗੁਆਂਢੀ ਮੁਹੱਲੇ ਪੰਜਾਬੀ ਬਾਗ਼(ਰਾਓਵਾਲੀ ਇੰਡਸਟਰੀਅਲ ਜ਼ੋਨ) ਵਿਚ ਫੋਨ ਕੀਤਾ ਤਾਂ ਉਨ੍ਹਾਂ ਲੋਕਾਂ ਨੇ ਕਿਹਾ ਕਿ ਏਧਰ ਵੀ ਇਹੀਓ ਹਾਲ ਏ।

ਸਰੂਪ ਨਗਰ ਰਾਓਵਾਲੀ ਦੇ ਲੋਕਾਂ ਨੇ ਪਾਵਰਕੋਮ ਦੇ ਮੁੱਖ ਪ੍ਰਬੰਧਕੀ ਕਾਮੇ (c e o) ਨੂੰ ਅਪੀਲ ਕੀਤੀ ਹੈ ਕਿ ਬਿਜਲੀ ਦੇ ਵੋਲਟੇਜ ਘਟਣ ਵਧਣ ਦਾ ਮਸਲਾ ਜਲਦੀ ਠੀਕ ਕਰਵਾਇਆ ਜਾਵੇ ਨਹੀਂ ਤਾਂ ਮਜਬੂਰ ਹੋ ਕੇ ਪਹਿਲਾਂ ਵਾਂਗ ਹੀ ਰੋਸ ਧਰਨਾ ਲਾਇਆ ਜਾਵੇਗਾ। ਇਸ ਮੌਕੇ ਸਿਪਾਹੀ, ਦੀਪਕ, ਭਿਰਗੂ, ਜਸਪਾਲ ਸਿੰਘ, ਨਵਪ੍ਰੀਤ, ਟਾਈਗਰ ਤੇ ਪੰਮਾ ਰੇਰੂ ਹਾਜ਼ਰ ਸਨ।
ਇਹ ਹੋ ਸਕਦੀ ਹੈ ਵਜ੍ਹਾ
ਬਿਜਲੀ ਤਕਨੀਕ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰੀ ਕੁਝ ਸ਼ਾਤਰ ਬਿਜਲੀ ਖਪਤਕਾਰ ਕੁੰਡੀ ਪਾ ਕੇ, ਬਿਜਲੀ ਚੋਰੀ ਕਰਦੇ ਹੋਣ ਤਦ ਵੀ ਬਿਜਲੀ ਘੱਟਦੀ ਵੱਧਦੀ ਹੁੰਦੀ ਹੈ। ਲੋਕਾਂ ਦਾ ਸ਼ਕ਼ ਦੂਰ ਕਰਨ ਲਈ ਪਾਵਰਕੋਮ ਨੂੰ ਸਰੂਪ ਨਗਰ ਰਾਓਵਾਲੀ ਵਿਚ ਛਾਪਾ ਮਾਰਨਾ ਚਾਹੀਦਾ ਹੈ ਤਾਂ ਜੁ ਅਸਲੀ ਮਸਲਾ ਹੱਲ ਕੀਤਾ ਜਾ ਸਕੇ।

Previous articleAus PM announces increasing supply of Covid vaccines
Next articleAgreement on Nile dam can and must be reached: UNEP